ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਖਿਚੜੀ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਲਬੇੜਾ ਵਿਚ ਸਥਿਤ ਹੈ | ਛੇਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਿੱਲੀ ਜਾਂਦੇ ਹੋਏ ਸੰਮਤ ਬਿਕਰਮੀ ੧੬੭੩ ਦੀ ਜੇਠ ਨੂੰ ਅੰਮ੍ਰਿਤਸਰ ਤੋਂ ਚਲਦੇ ਹੋਏ ਇੱਕ ਸੌ ਘੋੜ ਸਵਾਰ ਸਮੇਤ ੧੬੭੩ ਬਿਕਰਮੀ ਮੁਤਾਬਕ ੫ ਹਾੜ ਨੂੰ ਕਰਹਾਲੀ ਸਾਹਿਬ ਪਹੁੰਦੇ । ਕਰਹਾਲੀ ਪਿੰਡ ਵਿੱਚ ਸੁਰਮਖ ਰੋਗੀ ਨੂੰ ਠੀਕ ਕਰਨ ਤੋਂ ਬਾਅਦ ਗੁਰੂ ਸਾਹਿਬ ਉੱਥੋਂ ਚੱਲ ਪਏ । ਜਦੋਂ ਇੱਕ ਸ਼ਰਧਾਲੂ ਮਾਤਾ ਨੂੰ ਪਤਾ ਲੱਗ ਤਾਂ ਉਹ ਗੁਰੂ ਸਾਹਿਬ ਦੇ ਪਿੱਛੇ ਦੌੜੀ ਤੋ ਇਸ ਅਸਥਾਨ ਉੱਤੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਇਆ ਗੁਰੂ ਸਾਹਿਬ ਨੇ ਬਚਨ ਦਿੱਤਾ ਜੋ ਵੀ ਪ੍ਰਾਣੀ ਇਸ ਅਸਥਾਨ ਤੇ ਖਿਚੜੀ ਬਣਾ ਕੇ ਛਕੇਗਾ ਉਸ ਦੇ ਪੀਲੀਏ ਤੇ ਕੁਸਟ ਰੋਗਾਂ ਦਾ ਨਾਸ਼ ਹੋਵੇਗਾ। ਨੌਵੇ ਪਾ: ਵੀ ਇਸ ਅਸਥਾਨ ਤੇ ਰੁਕ ਕੇ ਚੀਕਾ (ਦਿੱਲੀ) ਰਵਾਨਾ ਹੋਏ ।

ਤਸਵੀਰਾਂ ਲਈਆਂ ਗਈਆਂ :- ੧੪ ਫ਼ਰਵਰੀ, ੨੦੦੯.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਖਿਚੜੀ ਸਾਹਿਬ, ਬਲਬੇੜਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਤੇਗ ਬਹਾਦਰ ਜੀ

  • ਪਤਾ :-
    ਪਿੰਡ :- ਬਲਬੇੜਾ
    ਜ਼ਿਲ੍ਹਾ :- ਪਟਿਆਲਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com