ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸ਼ਹੀਦ ਭਾਈ ਜੈ ਸਿੰਘ ਖਲਕੱਟ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਾਰਨ ਵਿੱਚ ਸਥਿਤ ਹੈ | ਬਾਬਾ ਜੈ ਸਿੰਘ ਖਲਕਟ ਜੀ ਜ਼ਿਲ੍ਹਾ ਪਟਿਆਲਾ ਦੇ ਪਿੰਡ ਬਾਰਨ ਦੇ ਰਹਿਣ ਵਾਲੇ ਸਨ | ਇੱਥੇ ਹੀ ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸਨ | ਉਨ੍ਹਾਂ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਮਾਤਾ ਧੰਨ ਕੋਰ ਉਨ੍ਹਾਂ ਦੇ ਦੋ ਪੁਤਰ ਭਾਈ ਕੜਾਕਾ ਸਿੰਘ ਜੀ ਅਤੇ ਭਾਈ ਖੜਕ ਸਿੰਘ ਜੀ ਅਤੇ ਦੋ ਨੂੰਹਾਂ ਸਨ | ਸੰਮਤ 1810 ਵੇਲੇ ਸਰਹਿੰਦ ਦੇ ਨਵਾਬ ਅਬਦੁੱਸ ਸੱਮਦ ਖਾਂ ਫ਼ੋਜ ਸਮੇਤ ਸਰਹਿੰਦ ਤੋਂ ਪਟਿਆਲੇ ਜਾ ਰਿਹਾ ਸੀ | ਜਦੋਂ ਉਹ ਪਿੰਡ ਮੁਗਲ ਮਾਜਰਾ (ਅਜ ਦਾ ਨਾਮ ਬਾਰਨ ) ਕੋਲ ਪੰਹੁਚਿਆ ਤਾਂ ਉਸ ਨੇ ਸਿਪਾਹੀਆਂ ਨੂੰ ਕਿਹਾ ਕੇ ਜੇ ਕੋਈ ਸਮਾਨ ਚੁਕਣ ਲਈ ਸਿੰਘ ਮਿਲਦਾ ਹੈ ਤਾਂ ਲੈ ਆਉ | ਉਸ ਵੇਲੇ ਬਾਬਾ ਜੈ ਸਿੰਘ ਜੀ ਖੂਹ ਤੇ ਇਸ਼ਨਾਨ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਨਵਾਬ ਦੇ ਆਉਣ ਦਾ ਪਤਾ ਨਹੀਂ ਲੱਗਿਆ | ਨਵਾਬ ਨੂੰ ਬੜਾ ਗੁਸਾ ਆਇਆ ਕੇ ਇਸ ਨੇ ਸਾਨੂੰ ਸਲਾਮ ਕਿਉਂ ਨਹੀਂ ਪੇਸ਼ ਕਿਤੀ | ਸਿਪਾਹੀਆਂ ਨੇ ਬਾਬਾ ਜੀ ਨੂੰ ਫ਼ੜਕੇ ਨਵਾਬ ਦੇ ਅੱਗੇ ਪੇਸ਼ ਕੀਤਾ | ਨਵਾਬ ਬਾਬਾ ਜੀ ਨੂੰ ਦੇਖ ਕੇ ਬੜਾ ਖੁਸ਼ ਹੋਇਆ ਕੇ ਹੁਣ ਮੈਂ ਇਸ ਨੂੰ ਸਜਾ ਦੇਉਂਗਾ ਤੇ ਕਹਿਣ ਲੱਗਿਆ ਕੇ ਅਸੀਂ ਤੇਰੇ ਕੋਲ ਦੀ ਲੰਘ ਕੇ ਆਏ ਹਾਂ ਤੂੰ ਸਾਨੂੰ ਸਲਾਮ ਕਿਉਂ ਨਹੀ ਕੀਤਾ | ਬਾਬਾ ਜੀ ਨੇ ਕਿਹਾ ਕੇ ਮੈਨੂੰ ਤੁਹਾਡੇ ਆਉਣ ਦਾ ਪਤਾ ਨਹੀਂ ਲੱਗਿਆ ਮੇਰੀ ਬਿਰਤੀ ਗੁਰੂ ਚਰਨਾਂ ਵਿਚ ਸੀ | ਗੁਸੇ ਵਿਚ ਆਕੇ ਨਵਾਬ ਨੇ ਕਿਹਾ ਇਸਦਾ ਫ਼ੈਸਲਾ ਪਟਿਆਲੇ ਜਾ ਕੇ ਕਰਾਂਗੇ ਹੁਣ ਤੂੰ ਸਾਡਾ ਬੋਝਾ ਚੁਕ ਕੇ ਪਟਿਆਲੇ ਪੰਹੂਚਾ | ਬਾਬਾ ਜੀ ਨੇ ਪੁਛਿਆ ਕੇ ਇਸ ਬੋਝੇ ਵਿਚ ਕੀ ਹੈ ? ਤਾਂ ਸਿਪਾਹੀਆਂ ਨੇ ਕਿਹਾ ਕੇ ਇਸ ਵਿਚ ਨਵਾਬ ਸਾਹਿਬ ਦਾ ਹੁੱਕਾ ਹੈ | ਬਾਬਾ ਜੀ ਨੇ ਕਿਹਾ ਕੇ ਹੁੱਕੇ ਵਾਲਾ ਬੋਝਾ ਨਹੀਂ ਚੂਕਾਂਗਾ | ਨਵਾਬ ਨੇ ਗੁਸੇ ਵਿਚ ਆਕੇ ਕਿਹਾ ਇਸ ਦੇ ਪਰਿਵਾਰ ਨੂੰ ਬੁਲਾਉ | ਉਨ੍ਹਾਂ ਨੂੰ ਬੁਲਾ ਕੇ ਕਿਹਾ ਇਹ ਬੋਝਾ ਤੂਸੀਂ ਚੁਕੋ | ਉਨ੍ਹਾਂ ਨੇ ਵੀ ਕਿਹਾ ਕੇ ਅਸੀਂ ਅਮ੍ਰਿਤਧਾਰੀ ਹਾਂ ਅਸੀਂ ਵੀ ਹੁੱਕੇ ਵਾਲਾ ਬੋਝਾ ਨਹੀਂ ਚੁਕ ਸਕਦੇ | ਨਵਾਬ ਨੇ ਬਾਬਾ ਜੀ ਪਰਿਵਾਰ ਨੂੰ ਇਕ ਇਕ ਕਰਕੇ ਬਾਬਾ ਜੀ ਸਾਹਮਣੇ ਸ਼ਹੀਦ ਕਰ ਦਿੱਤਾ | ਕੇਵਲ ਬਾਬਾ ਜੀ ਦੀ ਛੋਟੀ ਨੂੰਹ ਜੋ ਕੇ ਗਰਭਵਤੀ ਹੋਣ ਕਰਕੇ ਆਪਣੇ ਪੇਕੇ ਅੰਬਾਲੇ ਸ਼ਹਿਰ ਗਈ ਹੋਈ ਸੀ ਬਚ ਗਈ | ਉਨ੍ਹਾਂ ਸਾਰਿਆਂ ਨੂੰ ਸ਼ਹੀਦ ਕਰਕੇ ਫ਼ੇਰ ਬਾਬਾ ਜੀ ਨੂੰ ਦਰਖਤ ਨਾਲ ਪੁਠਿਆਂ ਟੰਗ ਕੇ ਪੁਠੀ ਖੱਲ ਉਤਾਰ ਕੇ ਸ਼ਹੀਦ ਕੀਤਾ ਗਿਆ | ਬਾਅਦ ਵਿਚ ਪਿੰਡ ਵਾਲਿਆਂ ਨੇ ਇਕਠੇ ਹੋ ਕੇ ਪੰਜੇ ਸ਼ਹੀਦਾਂ ਦਾ ਸੰਸਕਾਰ ਸ਼ਹੀਦੀ ਅਸਥਾਨ ਵਾਲੇ ਹੀ ਸਥਾਨ ਤੇ ਕੀਤਾ ਗਿਆ | ਉਨ੍ਹਾਂ ਦੀ ਛੋਟੀ ਨੂੰ ਨੇ ਬਾਅਦ ਵਿਚ ਅੰਬਾਲੇ ਵਿਖੇ ਇਕ ਲੜਕੇ ਨੂੰ ਜਨਮ ਦਿੱਤਾ ਜਿਸ ਨਾਲ ਅਗੋਂ ਉਹਨਾਂ ਦੀ ਪਿੜੀ ਚਲਦੀ ਆ ਰਹੀ ਹੈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ਹੀਦ ਭਾਈ ਜੈ ਸਿੰਘ ਖਲਕੱਟ ਸਾਹਿਬ, ਬਾਰਨ

ਕਿਸ ਨਾਲ ਸੰਬੰਧਤ ਹੈ :-

ਪਤਾ :-
ਪਿੰਡ :- ਬਾਰਨ
ਜ਼ਿਲ੍ਹਾ :- ਪਟਿਆਲਾ
ਰਾਜ :- ਪੰਜਾਬ
ਫ਼ੋਨ ਨੰਬਰ
 

 
 
ItihaasakGurudwaras.com