ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਜ਼ਿਲ੍ਹਾ ਪਟਿਆਲਾ ਦੇ ਪਿੰਡ ਛੀਟਾਂਵਾਲਾ ਵਿਚ ਸਥਿਤ ਹੈ | ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੇ ਲੋਕਾਂ ਨੂੰ ਸੱਚ ਦੇ ਮਾਰਗ ਦੇ ਉਪਦੇਸ਼ ਦ੍ਰਿੜ ਕਰਵਾਉਂਦੇ ਹੋਏ ਮਾਲਵੇ ਦੇਸ਼ ਦੇ ਨਗਰ ਛੀਟਾਂਵਾਲਾ ਦੇ ਵਸਨੀਕ ਭਗਤ ਚੰਨਣ ਮੱਲ ਜਾੜਾ ਖੱਤਰੀ ਦੇ ਗ੍ਰਹਿ ਵਿਖੇ ਪਹੁੰਚੇ ਤਾਂ ਭਗਤ ਜੀ ਨੇ ਬੜੇ ਆਦਰ ਸਤਿਕਾਰ ਦੇ ਨਾਲ ਗੁਰੂ ਸਾਹਿਬ ਦਾ ਆਸਣ ਆਪਣੇ ਚੁਬਾਰੇ ਵਿੱਚ ਕਰਵਾਇਆ | ਉਦੋਂ ਇਹ ਨਗਰ ਘੁੱਗ ਵਸਦਾ ਸ਼ਹਿਰ ਸੀ ਅਤੇ ਮਨਸੂਰ ਅਲੀ ਖਾਂ ਕਾਕੜੇ ਵਾਲੇ ਰਾਜਪੂਤ ਦੇ ਕਬਜ਼ੇ ਵਿਚ ਆ ਜਾਣ ਕਰਕੇ ਇਸ ਘੁੱਗ ਵਸਦੇ ਸ਼ਹਿਰ ਦਾ ਨਾਂ ਮਨਸੂਰਪੁਰ ਸੀ । ਸਮੇਂ ਦੇ ਨਾਲ ਇਸ ਸ਼ਹਿਰ ਨੂੰ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਧਰਮ ਦੇ ਵਿਰੋਧੀਆਂ ਤੋਂ ਆਜ਼ਾਦ ਕਰਵਾਕੇ ਖਾਲਸੇ ਦਾ ਰਾਜ ਸਥਾਪਤ ਕੀਤਾ । ਜਿਸ ਭਗਤ ਦੇ ਚੁਬਾਰੇ ਵਿਚ ਗੁਰੂ ਸਾਹਿਬ ਠਹਿਰੇ ਸਨ ਉਸ ਭਗਤ ਨੇ ਖੁਸ਼ੀ ਵਿੱਚ ਬ੍ਰਹਮ ਭੋਜ ਕੀਤਾ ਜਿਸ ਵਿੱਚ ਸਭ ਧਰਮ ਦੇ ਲੋਕਾਂ ਨੂੰ ਬ੍ਰਹਮ ਭੋਜ ਲਈ ਨਿਉਂਦਾ ਦਿੱਤਾ । ਇਸੇ ਸਮੇਂ ਹੀ ਭਗਤ ਜੀ ਦੇ ਘਰ ਪੁੱਤਰ ਪੈਦਾ ਹੋਇਆ ਤਾਂ ਇਹ ਖਬਰ ਸੁਣ ਕੇ ਬ੍ਰਹਮਣਾਂ ਨੇ ਆਖਿਆ ਕਿ ਤੇਰੇ ਘਰ ਸੂਤਕ ਹੋ ਗਿਆ ਹੈ । ਅਸੀਂ ਇਹ ਅਪਵਿੱਤਰ ਭੋਜਨ ਨਹੀਂ ਛਕਣਾ ਤਾਂ ਇਹ ਸੁਣ ਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਸਾ ਕੀ ਵਾਰ ਦਾ ਪਾਵਨ ਪਵਿੱਤਰ ਸ਼ਬਦ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਅੰਗ ੪੭੨ ਤੇ ਸ਼ਸ਼ੋਬਤ ਹੈ ਉਚਾਰਿਆ । ਇਹ ਸ਼ਬਦ ਉਚਾਰ ਕੇ ਉਹਨਾਂ ਬ੍ਰਹਮਣਾਂ ਦੇ ਮਨਾਂ ਵਿੱਚੋਂ ਭਰਮ ਦੀ ਨਵਿਰਤੀ ਕੀਤੀ।
ਸਲੋਕ ਮਹਲਾ ।।੧।।
ਜੇਕਰਿ ਸੂਤਕੁ ਮੰਨਿਐ ਸਭ ਤੈ ਸੂਤਕੁ ਹੋਇ।। ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ।।
ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ।। ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਸੂਤਕ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ।। ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੈ ਧੋਇ।।
ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕ ਕੂੜੁ।। ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪ।।
ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ।। ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ।।
ਸਭੋ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ।। ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ।।
ਖਾਣਾ ਪੀਣਾ ਪਵਿਤ੍ਰ ਹੈ ਦਿਤੋਨੁ ਰਿਜਕੁ ਸੰਬਾਹਿ।। ਨਾਨਕ ਜਿਨ੍ਹੀ ਗੁਰਮੁਖਿ ਬੁਝਿਆ ਤਿਨ੍ਹਾ ਸੂਤਕੁ ਨਾਹਿ।।
ਇਸ ਪਵਾਨ ਪਵਿੱਤਰ ਸ਼ਬਦ ਦੇ ਉਪਦੇਸ਼ ਨੂੰ ਸਮਝਕੇ ਸਭ ਦੇ ਮਨਾਂ ਵਿੱਚੋਂ ਸੂਤਕ ਦਾ ਭਰਮ ਦੂਰ ਹੋਇਆ ਅਤੇ ਸਭ ਨੇ ਬੜੀ ਸ਼ਰਧਾ ਨਾਲ ਪੰਗਤ ਲਗਾ ਕੇ ਪਰਸ਼ਾਦਾ ਛਕਿਆ। ਗੁਰੂ ਸਾਹਿਬ ਵੱਲੋਂ ਹੁਕਮ ਹੋਇਆ ਕਿ ਜੋ ਵੀ ਪ੍ਰਾਣੀ ਇਸ ਅਸਥਾਨ ਤੇ ਸ਼ਰਧਾ ਨਾਲ ਅਰਦਾਸ ਕਰਕੇ ਪੰਗਤ ਵਿੱਚ ਲੰਗਰ ਛੱਕਣ ਅਤੇ ਛਕਾਉਣਗੇ ਉਹ ਮਨ ਬਾਂਛਤ ਫਲ ਪਾਉਣਗੇ ਅਤੇ ਸਭ ਦੀਆਂ ਖੁਸ਼ੀਆਂ ਪੂਰਨ ਹੋਣਗੀਆਂ।
ਤਸਵੀਰਾਂ ਲਈਆਂ ਗਈਆਂ :- ੧੫ ਅਪ੍ਰੈਲ, ੨੦੧੧. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ, ਛੀਟਾਂਵਾਲਾ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ :-
ਪਿੰਡ :- ਛੀਟਾਂਵਾਲਾ
ਜ਼ਿਲ੍ਹਾ :- ਪਟਿਆਲਾ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|