ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪੰਜਵੀ ਗੁਰੂਸਰ ਸਾਹਿਬ ਜ਼ਿਲਾ ਅਤੇ ਤਹਿਸੀਲ ਪਠਾਨਕੋਟ ਦੇ ਪਿੰਡ ਬਾਰਠ ਵਿਚ ਸਥਿਤ ਹੈ |
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪੁਤਰ ਬਾਬਾ ਸ਼੍ਰੀ ਚੰਦ ਜੀ ਨੇ ਕਾਫ਼ੀ ਸਮਾਂ ਇਥੇ ਤਪ ਕੀਤਾ | ਸ਼੍ਰੀ ਗੁਰੂ ਅਰਜਨ ਦੇਵ ਜੀ ਇਥੇ ਬਾਬਾ ਸ਼੍ਰੀ ਚੰਦ ਜੀ ਨੂੰ ਮਿਲਣ ਆਏ | ਗੁਰੂ ਸਾਹਿਬ ਦੇ ਨਾਲ ਹੋਰ ਵੀ ਸੇਵਾਦਾਰ ਸਨ | ਜਦੋਂ ਸ਼੍ਰੀ ਗੁਰੂ ਅਰਜਨ ਦੇਵ ਜੀ ਬਾਰਠ ਤਾਂ ਉਹਨਾਂ ਨੇ ਦੇਖਿਆ ਕਿ ਬਾਬਾ ਸ਼੍ਰੀ ਚੰਦ ਜੀ ਤਪ ਕਰ ਰਹੇ ਸਨ | ਗੁਰੂ ਸਾਹਿਬ ਬਾਬਾ ਜੀ ਧਿਆਨ ਖਤਮ ਕਰਨ ਦੀ ਉਡੀਕ ਕਰਨ ਲਗੇ | ਇਸ ਦੋਰਾਨ ਗੁਰੂ ਸਾਹਿਬ ਇਥੇ ਤਕ ਰੀਬਨ ੬ ਮਹੀਨੇ ਰਹੇ | ਹਰ ਰੋਜ ਗੁਰੂ ਸਾਹਿਬ ਸਵੇਰੇ ਇਥੇ ਆ ਜਾਂਦੇ ਅਤੇ ਤਪ ਸਥਾਨ ਬਾਬਾ ਸ਼੍ਰੀ ਚੰਦ ਵਿਖੇ ਥੰਮ ਵਾਲੇ ਸਥਾਨ ਤੇ ਜਾ ਕੇ ਖੜੇ ਹੋ ਜਾਂਦੇ | ਗੁਰੂ ਸਾਹਿਬ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਖੁਲਣ ਦੀ ਉਡੀਕ ਵਿਚ ਨਿਮਰਤਾ ਸਹਿਤ ਖੜੇ ਰਹਿੰਦੇ | ਸ਼ਾਮ ਨੂੰ ਗੁਰੂ ਸਾਹਿਬ ਇਸ ਸਥਾਨ ਤੇ ਆ ਜਾਂਦੇ ਅਤੇ ਇਥੇ ਸੰਗਤ ਨੁੰ ਉਪਦੇਸ਼ ਦਿੰਦੇ, ਇਸ ਤਰਾਂ ਇਹ ਸਿਲਸਿਲਾ ੬ ਮਹੀਨੇ ਚਲਦਾ ਰਿਹਾ | ਇਥੇ ਹੀ ਰਾਤ ਨੁੰ ਗੁਰੂ ਸਾਹਿਬ ਵਿਸ਼ਰਾਮ ਕਰਦੇ | ਇਥੇ ਹੀ ਚੋਧਰੀ ਦੋਦਾ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ ਕੋਲੋਂ ਮੋਤ ਮੰਗੀ | ਗੁਰੂ ਸਾਹਿਬ ਉਸਨੂੰ ਮੁਕਤੀ ਬਖਸ਼ਦੇ ਹਨ | ਇਥੇ ਹੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਏ ਅਤੇ ਉਹਨਾਂ ਨੇ ਅਪਣੇ ਪਿਤਾ ਜੀ (ਸ਼੍ਰੀ ਗੁਰੂ ਅਰਜਨ ਦੇਵ ਜੀ ) ਦੀ ਯਾਦ ਵਿਚ ਇਕ ਬਾਗ ਲਗਵਾਇਆ
|
|
|
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:-
ਗੁਰਦਵਾਰਾ ਸ਼੍ਰੀ ਪਾਤਸ਼ਾਹੀ ਪੰਜਵੀ ਗੁਰੂਸਰ ਸਾਹਿਬ, ਬਾਰਠ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ,
ਪਤਾ
:- ਪਿੰਡ :- ਬਾਰਠ ਤਹਿਸੀਲ :- ਪਠਾਨਕੋਟ ਜ਼ਿਲਾ :- ਪਠਾਨਕੋਟ ਰਾਜ :- ਪੰਜਾਬ
|
|
|
|
|
|
|