ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਸ਼ਹਿਰ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਇਥੇ ਮਾਤਾ ਗੁਜਰੀ ਜੀ, ਮਾਤਾ ਕ੍ਰਿਪਾਲ ਚੰਦ ਅਤੇ ਭਾਈ ਮਖਣ ਸ਼ਾਹ ਨਾਲ ਆਏ ਧਰਮ ਪ੍ਰਚਾਰ ਕਰਦੇ ਹੋਏ ਆਏ | ਗੁਰੂ ਸਾਹਿਬ ਅਮ੍ਰਿਤਸਰ, ਤਰਨ ਤਾਰਨ ਖਡੂਰ ਸਾਹਿਬ ਗੋਇਂਦਵਾਲ ਸਾਹਿਬ, ਸੁਲਤਾਨਪੁਰ ਕਰਤਾਰਪੁਰ ਜਲੰਧਰ ਫ਼ਲਾਹੀ ਫ਼ਗਵਾੜਾ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਨੇੜੇ ਦੀ ਸੰਗਤ ਦਰਸ਼ਨਾ ਲਈ ਆਉਣ ਲਗੀ | ਗੁਰੂ ਸਾਹਿਬ ਸਵੇਰੇ ਸ਼ਾਮ ਦਿਵਾਨ ਲਗਾਊਣ ਲੱਗੇ | ਮਾਤਾ ਜੀ ਲੰਗਰ ਦਾ ਪ੍ਰਬੰਧ ਦੇਖਦੇ ਸਨ | ਗੁਰੂ ਸਾਹਿਬ ਨੇ ਇਸ ਸ਼ਹਿਰ ਦਾ ਨਾਮ ਨੀਵੇ ਸ਼ਹਿਰ ਤੋਂ ਬਦਲ ਕੇ ਨਵਾਂ ਸ਼ਹਿਰ ਰਖਿਆ | ਗੁਰੂ ਸਾਹਿਬ ਨੇ ਇਥੇ ਖੁਹ ਪੁਟ ਵਾਇਆ, ਜਿਥੋਂ ਪਾਣੀ ਲੰਗਰ ਲਈ ਅਤੇ ਇਸ਼ਨਾਨ ਲਈ ਵਰਤਦੇ ਸੀ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਨਵਾਂਸ਼ਹਿਰ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ
ਪਤਾ:-
ਨਵਾਂਸ਼ਹਿਰ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|