ਗੁਰਦੁਆਰਾ ਸ਼੍ਰੀ ਚਰਣ ਕੰਵਲ ਸਾਹਿਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਬੰਗਾ ਸ਼ਹਿਰ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਬੰਗਾ ਤੋਂ ਨਵਾਂਸ਼ਹਿਰ ਸੜਕ ਤੇ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰ ਪੁਰ ਦੀ ਜੰਗ ਵਿਚ ਪੈਂਦੇ ਖਾਨ ਨੂੰ ਹਰਾ ਕੇ ਇਥੇ ਪੰਹੁਚੇ | ਉਸ ਵਖਤ ਉਹਨਾਂ ਨਾਲ ਸ਼੍ਰੀ ਗੁਰੂ ਹਰਰਾਇ ਸਾਹਿਬ, ਸ਼੍ਰੀ ਗੁਰੂ ਤੇਗ ਬਹਾਦਰ ਜੀ ਅਤੇ ਬਾਬਾ ਗੁਰਦਿੱਤਾ ਜੀ (ਇਹ ਸਾਰੇ ਛੋਟੀ ਉਮਰ ਵਿਚ ਸਨ ), ਮਾਤਾ ਨਾਨਕੀ ਜੀ ਸਨ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ੧ ਮਹੀਨਾ ਠਹਿਰੇ ਅਤੇ ਗੁਰੂ ਸਾਹਿਬ ਦੇ ਘੋੜੇ "ਸੁਹੇਲਾ" ਦਾ ਇਲਾਜ ਕਰਵਾਇਆ ਜੋ ਕਿ ਜੰਗ ਵਿਚ ਜ਼ਖਮੀਂ ਹੋ ਗਿਆ ਸੀ | ਗੁਰੂ ਸਾਹਿਬ ਨੇ ਇਥੇ ਭਾਈ ਜੀਣੇ ਦੁੱਧ ਦਾ ਵਰ ਦੇ ਕੇ ਔਸਰ ਝੋਟਿਆਂ ਦਾ ਦੁੱਧ ਚੁਆ ਕੇ ਨਿਹਾਲ ਕੀਤਾ |
ਤ੍ਸਵੀਰਾਂ ਲਈਆਂ ਗਈਆਂ ;- ੩੦ ਜੂਨ, ੨੨੦੭ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵ੍ਧੇਰੇ ਜਾਣ੍ਕਾਰੀ:- ਗੁਰਦੁਆਰਾ ਸ਼੍ਰੀ ਚਰਣ ਕੰਵਲ ਸਾਹਿਬ, ਬੰਗਾ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਸ਼੍ਰੀ ਗੁਰੂ ਹਰ ਰਾਇ ਸਾਹਿਬ ਜੀ
ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ
ਬਾਬਾ ਗੁਰਦਿੱਤਾ ਜੀ
ਮਾਤਾ ਨਾਨਕੀ ਜੀ
ਪਤਾ:-
ਪਿੰਡ ਜਿਂਦੋਵਾਲ, ਬੰਗਾ
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ)
ਰਾਜ :- ਪੰਜਾਬ
ਫ਼ੋਨ ਨੰਬਰ
:-੦੦੯੧-੧੮੨੩-੨੬੪੦੧੪੪ ਫ਼ੈਕ੍ਸ ;- ੦੦੯੧-੧੮੨੩-੨੬੧੪੬੨ |
|
|
|
|
|
|