ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਟੁਟੀ ਗੰਡੀ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ | ਸ਼੍ਰੀ ਆਨੰਦਪੁਰ ਸਾਹਿਬ ਦੇ ਯੁੱਧ ਸਮੇਂ ਕੁਝ ਸਿੰਘ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਬੇਦਾਵਾ ਲਿਖ ਕੇ ਦੇ ਆਏ । ਮਾਤਾ ਭਾਗ ਕੌਰ ਜੀ ਦੀ ਪ੍ਰੇਰਨਾ ਨਾਲ ੪੦ ਸਿੰਘਾ ਆਪਣੀ ਭੁੱਲ ਬਖਸ਼ਾਉਣ ਲਈ ਗੁਰੂ ਸਾਹਿਬ ਦੀ ਭਾਲ ਵਿੱਚ ਇਥੇ ਪੁੱਜੇ । ਜੋ ਮੁਗਲ ਸੈਨਾ ਗੁਰੂ ਸਾਹਿਬ ਦੀ ਭਾਲ ਕਰ ਰਹੀ ਸੀ, ਉਹਨਾਂ ਦਾ ੨੧ ਵੈਸਾਖ ਸੰਮਤ ੧੭੬੨ ਨੂੰ ਇਸ ਅਸਥਾਨ ਤੇ ਸਿੰਘਾ ਨਾਲ ਮੁਕਾਬਲਾ ਹੋਇਆ | ਸਿੰਘ ਬਹਾਦਰੀ ਨਾਲ ਲੜੇ ਅਤੇ ਸ਼ਹੀਦ ਹੋ ਗਏ । ਜੰਗ ਹੋਣ ਤੇ ਗੁਰੂ ਸਾਹਿਬ ਇਥੇ ਆਏ, ਸਿੰਘਾ ਦੇ ਚਿਹਰੇ ਸਾਫ ਕੀਤੇ ਅਤੇ ਬਖਸ਼ਿਸ਼ਾ ਕੀਤੀਆਂ । ਇਹ ਮੇਰਾ ਪੰਜ ਹਜਾਰੀ ਇਹ ਮੇਰਾ ਦਸ ਹਜਾਰੀ ਆਦਿ । ਗੁਰੂ ਸਾਹਿਬ ਅੱਗੇ ਵਧੇ ਤਾਂ ਭਾਈ ਮਹਾਂ ਸਿੰਘ ਨੂੰ ਸਾਹ ਆ ਰਿਹਾ ਸੀ । ਮੂੰਹ ਵਿੱਚ ਜਲ ਪਾਉਣ ਤੇ ਸਿੰਘ ਨੇ ਅੱਖਾਂ ਖੋਲਿਆਂ ਤਾਂ ਦਸਮੇਸ਼ ਪਿਤਾ ਨੇ ਕਿਹਾ ਭਾਈ ਮਹਾਂ ਸਿੰਘ ਅਸੀਂ ਆ ਗਏ ਹਾਂ, ਮੰਗ ਜੋ ਮੰਗਣਾ ਹੈ, ਭਾਈ ਮਹਾਂ ਸਿੰਘ ਜੀ ਨੇ ਕਿਹਾ, ਪਿਤਾ ਜੀ ਤੁੱਠੇ ਹੋ ਤਾਂ ਬੇਦਾਵੇ ਵਾਲਾ ਕਾਗਜ ਪਾੜ ਦਿਉ । ਗੁਰੂ ਸਾਹਿਬ ਨੇ ਬੇਦਾਵਾ ਪਾੜ ਕੇ ਟੁੱਟੀ ਗੰਢੀ ਅਤੇ ਸਿੰਘਾਂ ਨੂੰ ਮੁਕਤੀ ਦਾ ਵਰ ਦਿੱਤਾ ਅਤੇ ਇਸ ਦਾ ਪਵਿੱਤਰ ਅਸਥਾਨ ਖਿਦਰਾਣੇ ਦੀ ਢਾਬ ਨੂੰ ਮੁਕਤਸਰ ਦਾ ਨਾਮ ਬਖਸ਼ਿਆ ।

ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੮.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਟੁਟੀ ਗੰਡੀ ਸਾਹਿਬ, ਮੁਕਤਸਰ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਮੁਕਤਸਰ
    ਜ਼ਿਲ੍ਹਾ :- ਮੁਕਤਸਰ
    ਰਾਜ :- ਪੰਜਾਬ
    ਫ਼ੋਨ ਨੰਬਰ :- ੦੦੯੧ ੧੬੩੩ ੨੬੨੬੪੫
     

     
     
    ItihaasakGurudwaras.com