ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ | ਬਿਕ੍ਰਮੀ ਸੰਮਤ ੧੭੬੨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਖਿਦਰਾਣੇ ਦੀ ਢਾਬ ਵੇਖ ਕੇ, ਭਾਈ ਦਾਨ ਸਿੰਘ ਦੀ ਸਲਾਹ ਅਤੇ ਬੇਨਤੀ ਤੇ ਇਥੇ ਪਹੁੰਚੇ | ਇਹ ਬਹੁਤ ਉੱਚਾ ਟਿੱਬਾ ਸੀ | ਇਸ ਟਿੱਬੇ ਦੇ ਉੱਤੇ ਗੁਰੂ ਸਾਹਿਬ ਨੇ ਆਪਣਾ ਆਸਣ ਲਾਇਆ | ਜਦ ਸਿੰਘ ਖਿਦਰਾਣੇ ਦੀ ਢਾਬ ਉਤੇ ਜੰਗ ਕਰ ਰਹੇ ਸਨ, ਤਾਂ ਸਤਿਗੁਰਾਂ ਨੇ ਇਸ ਜਗਾ ਤੋਂ ਹੀ ਤੁਰਕਾ ਦੀ ਫੌਜਾਂ ਤੇ ਤੀਰਾਂ ਦਾ ਮੀਂਹ ਵਰਸਾ ਕੇ ਔਰੰਗਜੇਬ ਦੀਆਂ ਫੌਜਾਂ ਜੋ ਜਰਨੈਲ ਵਜ਼ੀਰ ਖਾਨ ਲੈ ਕੇ ਆਇਆ ਸੀ, ਆਖਰੀ ਫੈਸਲਾ ਕੁੰਨ ਜੰਗ ਕਰਕੇ ਜਿੱਤ ਪ੍ਰਾਪਤੀ ਕੀਤੀ, ਇਹ ਸਤਿਗੁਰਾਂ ਦੀ ਜਿੱਤ ਅਸਥਾਨ ਹੈ ਇੱਥੋ ਸਤਿਗੁਰੂ ਜੀ ਖਿਦਰਾਣੇ ਦੀ ਢਾਬ ਪਹੁੰਚੇ ਅਤੇ ਸਿੰਘਾਂ ਦੀ ਮਹਾਨ ਕੁਰਬਾਨੀ ਦੇਖ ਕੇ ਮਾਝੇ ਦੇ ਸਿੰਘਾ ਦੀ ਟੁੱਟੀ ਗੰਢੀ ਅਤੇ ਵਰ ਬਖਸ਼ਿਸ਼ ਕੀਤੇ।
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੮. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਟਿੱਬੀ ਸਾਹਿਬ, ਮੁਕਤਸਰ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਮੁਕਤਸਰ
ਜ਼ਿਲ੍ਹਾ :- ਮੁਕਤਸਰ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|