ਗੁਰਦੁਆਰਾ ਸ਼੍ਰੀ ਥੇੜੀ ਸਾਹਿਬ, ਥੇੜੀ
ਇਹ ਸਥਾਨ ਜ਼ਿਲਾ ਮੁਕਤਸਰ ਦੇ ਪਿੰਡ ਥੇੜੀ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਪਿੰਡ ਗੁਰੂਸਰ ਤੋਂ ਆਏ | ਇਥੇ ਹੁਕਮ ਨਾਥ ਨਾਂ ਦਾ ਜੋਗੀ ਰਹਿੰਦਾ ਸੀ ਜੋ ਬਹੁਤ ਕਰਾਮਾਤਾਂ ਕਰਦਾ ਸੀ | ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਹੁਕਮ ਨਾਥ ਜੋਗੀ ਨੇ ਆਪਣੀਆਂ ਕਰਾਮਾਤਾਂ ਦਿਖਾਉਣੀਆ ਚਾਹੀਆਂ, ਪਰ ਗੁਰੂ ਸਾਹਿਬ ਨੇ ਆਪਣੇ ਤੀਰ ਦੀ ਨੋਕ ਨਾਲ ਉਹ ਸਾਰੀ ਕਰਾਮਾਤ ਖਿੱਚ ਲਈ ਜਿਸ ਕਰਕੇ ਹੁਕਮ ਨਾਥ ਬਹੁਤ ਸ਼ਰਮਿੰਦਾ ਹੋਇਆ ਅਤੇ ਰਾਤੋਂ ਰਾਤ ਆਪਣੇ ਸਮਾਨ ਸਮੇਤ ਇਥੋਂ ਕੂਚ ਕਰ ਗਿਆ
ਕਾਸਮ ਭੱਟੀ ਦੀ ਕਬਰ :- ਗੁਰੂ ਜੀ ਇਥੇ ਮੁਸਲਮਾਨ ਦੀ ਕਬਰ ਨੂੰ ਤੀਰ ਨਾਲ ਨਮਸਕਾਰ ਕਿਤੀ | ਸਿੰਘਾ ਨੇ ਗੁਰੂ ਸਾਹਿਬ ਨੂੰ ਇਸ ਦਾ ਕਾਰਨ ਪੁਛਿਆ | ਗੁਰੂ ਸਾਹਿਬ ਨੇ ਦਸਿਆ ਕੇ ਇਹ ਸਿੰਘਾ ਦਾ ਇਮਤਿਹਾਨ ਸੀ | ਜਿਸ ਵਿਚ ਉਹ ਸਫ਼ਲ ਹੋਏ ਅਤੇ ਗੁਰੂ ਸਾਹਿਬ ਨੂੰ ਇਥੇ 25 ਰੁਪਏ ਦੀ ਤਨਖਾਹ ਲੱਗੀ | ਉਹਨਾਂ ਪੈਸਿਆਂ ਦਾ ਕੜਾਹ ਪ੍ਰਸ਼ਾਦ ਤਿਆਰ ਕੀਤਾ ਗਿਆ ਅਤੇ ਸੰਗਤ ਵਿਚ ਵਰਤਾਇਆ ਗਿਆ |
ਜੰਡ ਸਾਹਿਬ :- ਜਦੋਂ ਗੁਰੂ ਸਾਹਿਬ ਇਥੇ ਆਏ ਸਨ ਤਾਂ ਇਕ ਮੁੱਢ ਦੀਆਂ ਨਿੱਕੀਆਂ ਨਿੱਕੀਆਂ ਤਿੰਨ ਜੰਡੀਆ ਮੋਜੂਦ ਸਨ | ਗੁਰੂ ਸਾਹਿਬ ਨੇ ਆਪਣਾ ਕਮਰਕਸਾ ਅਤੇ ਸ਼ਸ਼ਤਰਾ ਨੂੰ ਇਹਨਾਂ ਜੰਡੀਆਂ ਉਪਰ ਟੰਗਿਆ | ਜਿਸ ਨਾਲ ਜੰਡੀਆਂ ਝੂਕ ਗਈਆਂ ਇਹ ਦੇਖਕੇ ਸਿੰਘਾਂ ਨੇ ਅਰਜ ਕਿਤੀ ਕੇ ਇਹ ਜੰਡੀਆਂ ਭਾਰ ਨਹੀਂ ਝੱਲ ਸਕਣਗੀਆਂ, ਕਿਤੇ ਟੁਟ ਹੀ ਨਾ ਜਾਣ | ਗੁਰੂ ਸਾਹਿਬ ਨੇ ਇਹ ਵਰ ਦਿੱਤਾ ਕੇ ਇਹ ਸਦਾ ਅਟੱਲ ਰਹਿਣਗੀਆਂ ਅਤੇ ਇਹਨਾਂ ਦੇ ਦਰਸ਼ਨਾਂ ਨਾਲ ਹਜਾਰਾਂ ਜੀਵ ਨਿਹਾਲ ਹੋਣਗੇ | ਉਹ ਤਿੰਨੇ ਜੰਡੀਆਂ ਹੁਣ ਭਰਪੁਰ ਦਰਖਤ ਦੇ ਰੂਪ ਵਿਚ ਮੋਜੂਦ ਹਨ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਥੇੜੀ ਸਾਹਿਬ, ਥੇੜੀ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਥੇੜੀ
ਜ਼ਿਲ੍ਹਾ :- ਮੁਕਤਸਰ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|