ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਸ਼ਹਿਰ ਮੁਕਤਸਰ ਵਿਚ ਸਥਿਤ ਹੈ । ਮੁਕਤਸਰ ਸਾਹਿਬ ਦੀ ਜੰਗ ਦੇ ਦੋਰਾਨ ਇਸ ਜਗਾਂ ਸਿੰਘਾਂ ਦਾ ਕੈਂਪ ਸੀ | ਇਥੇ ਹੀ ਸਿੰਘਾਂ ਨੇ ਦੁਸਮਣਾਂ ਦੀ ਫੌਜ ਨੂੰ ਭੁਲੇਖਾ ਪਾਉਣ ਲਈ ਢਾਬ ਦੇ ਕੰਢੇ ਤੇ ਉੱਗੀਆ ਹੋਈਆ ਝਾੜੀਆਂ ਤੇ ਕਰੀਰਾਂ ਉੱਪਰ ਆਪਣੇ ਬਸਤਰ, ਚਾਦਰੇ ਅਤੇ ਕਛਹਿਰੇ ਵਗੈਰਾ ਪਾ ਕੇ ਤੰਬੂਆਂ ਦਾ ਰੂਪ ਦਿੱਤਾ । ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜੰਗ ਤੋਂ ਬਾਅਦ ਜਦ ਦੂਜੀ ਵੇਰ ਖਿਦਰਾਣੇ ਦੀ ਢਾਬ ਤੇ ਪਹੁੰਚੇ ਤਾ ਸਤਿਗੁਰੂ ਜੀ ਦਾ ਤੰਬੂ ਵੀ ਇਸ ਅਸਥਾਨ ਤੇ ਲੱਗਾ ਸੀ । ਬਿਲਕੁਲ ਇਸ ਦੇ ਨਾਲ ਗੁਰਦੁਆਰਾ ਮਾਤਾ ਭਾਗ ਕੌਰ ਜੀ ਦਾ ਹੈ । ਜਿਹਨਾਂ ਨੇ ਦੁਸ਼ਮਣਾ ਦੇ ਆਹੂ ਲਾਹੇ ਅਤੇ ਸਰੀਰ ਤੇ ੨੨ ਜਖਮ ਖਾ ਕੇ ਸਖਤ ਜਖਮੀ ਹੋ ਗਏ ਸਨ । ਸਤਿਗੁਰਾਂ ਦੀ ਕਿਰਪਾ ਨਾਲ ਫਿਰ ਤੰਦਰੁਸਤ ਹੋਏ ਤੇ ਸਤਿਗੁਰੂ ਦੇ ਨਾਲ ਹੀ ਅੱਗੇ ਚਲੇ ਗਏ।
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੮. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਤੰਬੂ ਸਾਹਿਬ, ਮੁਕਤਸਰ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਮੁਕਤਸਰ
ਜ਼ਿਲ੍ਹਾ :- ਮੁਕਤਸਰ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|