ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ ਜ਼ਿਲ੍ਹਾ ਮੁਕਤਸਰ ਸਾਹਿਬ ਦੇ ਪਿੰਡ ਸਰਾਏ ਨਾਗਾਂ ਵਿਚ ਸਥਿਤ ਹੈ | ਇਸ ਅਸਥਾਨ ਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਆਏ ਸਨ । ਸੁਲਤਾਨਪੁਰ ਤੋਂ ਪਹਿਲੀ ਉਦਾਸੀ ਵੇਲੇ ਇਸ ਜਗਾ ਤੇ ਗੁਰੂ ਸਾਹਿਬ ਰਬਾਬ ਲੈ ਕੇ ਮਰਦਾਨੇ ਨੂੰ ਦਿੱਤੀ ਸੀ । ਕਿਉਂਕਿ ਇਹ ਰਬਾਬ ਭਾਈ ਫ਼ੇਰੁ ਮੱਲ ਜੋ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਪਿਤਾ ਜੀ ਸਨ ਉਹਨਾ ਕੋਲ ਪਈ ਸੀ । ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜਗਾ ੬ ਦਿਨ ਠਹਿਰੇ ਸਨ । ਜਿਸ ਵਕਤ ਗੁਰੂ ਸਾਹਿਬ ਏਥੇ ਆਏ ਇਸ ਜਗਾ ਇੱਕ ਬਹੁਤ ਤਪੱਸਵੀ ਸੰਤ ਰਹਿੰਦਾ ਸੀ । ਜਿਸ ਨੂੰ ਲੋਕ ਨਾਗਾ ਸੰਤ ਕਹਿੰਦੇ ਸਨ । ਗੁਰੂ ਜੀ ਆਪ ਸੰਤਾਂ ਭਗਤਾਂ ਕੋਲ ਹੀ ਜਿਆਦਾ ਠਹਿਰਦੇ ਸਨ ਅਤੇ ਆਪ ਵੀ ਤੱਪ ਕਰਦੇ ਸਨ। ਇਸੇ ਅਸਥਾਨ ਤੇ ਗੁਰੂ ਸਾਹਿਬ ਨੇ ਇਕ ਕਰਮ ਨਾਮ ਕੋਹੜੀ ਵੀ ਰਾਜੀ ਕੀਤਾ । ਮੁਕਤਸਰ ਦੀ ਜੰਗ ਲੜਨ ਤੋਂ ਬਾਦ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਇਸ ਜਗਾ ਠਹਿਰੇ ਅਤੇ ਨਾਗੇ ਸੰਤ ਨੂੰ ਮਿਲੇ | ਇਤਿਹਾਸ ਵਿੱਚ ਸੰਤ ਦੀ ਉਮਰ ੧੧੦੦ ਸਾਲ ਲਿਖੀ ਹੈ । ਇਸ ਜਗਾ ਗੁਰੂ ਸਾਹਿਬ ਦੀ ਵਾਰਤਾ ਨਾਗੇ ਸੰਤ ਨਾਲ ਹੋਈ | ਇਸ ਤੋਂ ਮਗਰੋਂ ਗੁਰੂ ਸਾਹਿਬ ਵੱਡੇ ਹਰੀਕੇ ਨੂੰ ਚਲੇ ਗਏ ।
ਤਸਵੀਰਾਂ ਲਈਆਂ ਗਈਆਂ :- ੨੫ ਦਿਸੰਬਰ, ੨੦੦੮. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਪਹਿਲੀ ਅਤੇ ਦਸਵੀਂ ਸਾਹਿਬ, ਸਰਾਏ ਨਾਗਾਂ
ਕਿਸ ਨਾਲ ਸੰਬੰਧਤ ਹੈ :-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਸਰਾਏ ਨਾਗਾਂ
ਜ਼ਿਲ੍ਹਾ :- ਮੁਕਤਸਰ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|