ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਸਾਹਿਬ ਜਿਲ੍ਹਾ ਮੋਹਾਲੀ ਦੇ ਪਿੰਡ ਖਿਜ਼ਰਾਬਾਦ ਵਿਚ ਸਥਿਤ ਹੈ | ਬਾਬਾ ਜੋਰਾਵਰ ਸਿੰਘ ਜੀ ਬੱਸੀ ਪਠਾਣਾ ਦੇ ਰਹਿਣ ਵਾਲੇ ਮਾਤਾ ਖੀਵੀ ਜੀ ਅਤੇ ਭਾਈ ਨੱਥੂ ਰਾਮ ਲੋਟੇ ਤਰਖਾਣ ਦੇ ਛੋਟੇ ਪੁਤਰ ਸਨ | ਇਹਨਾਂ ਦੇ ਮਾਤਾ ਪਿਤਾ ਜੀ ਇਹਨਾਂ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਣ ਵਿਚ ਲੈ ਕੇ ਆਏ | ਬਾਬਾ ਜੀ ਗੁਰੂ ਸਾਹਿਬ ਦੇ ਸਾਹਿਬਜਾਦਿਆਂ ਨਾਲ ਖੇਡ ਦੇ ਅਤੇ ਪਲਦੇ ਰਹੇ | ਬਾਬਾ ਜੀ ਦਾ ਮੁਹਾਂਦਰਾ ਸਾਹਿਬਜਾਦਾ ਜੋਰਾਵਰ ਸਿੰਘ ਜੀ ਵਰਗਾ ਸੀ | ਮਾਤਾ ਸਾਹਿਬ ਕੋਰ ਜੀ ਬਾਬਾ ਜੀ ਨੂੰ ਆਪਣੇ ਪੁਤਰਾਂ ਵਾਂਗ ਸਮਝਦੇ ਸਨ ਅਤੇ ਬਾਬਾ ਜੀ ਨੂੰ ਪਾਲਿਤ ਪੁਤਰ ਕਹਿਣ ਲੱਗ ਪਏ | ਬਾਬਾ ਜੀ ਸਾਹਿਬਜਾਦਾ ਅਜੀਤ ਸਿੰਘ ਜੀ ਦੇ ਹਮ ਉਮਰ ਸੀ ਅਤੇ ਸ਼ਸ਼ਤਰ ਵਿਦਿਆ ਉਹਨਾਂ ਨਾਲ ਹੀ ਸਿਖਦੇ ਸਨ | ਬਾਬਾ ਜੀ ਚਮਕੋਰ ਦੀ ਜੰਗ ਤਕ ਗੁਰੂ ਸਾਹਿਬ ਦੇ ਨਾਲ ਹੀ ਰਹੇ ਪਰ ਚਮਕੋਰ ਦੀ ਜੰਗ ਵਿਚ ਜਖਮੀ ਹੋ ਗਏ ਸਨ | ਉਹ ਜਖਮੀ ਹਾਲਾਤ ਵਿਚ ਕੋਟਲਾ ਨਿਹੰਗ ਖਾਨ ਦੇ ਵਸਨੀਕ ਭਾਈ ਗੁਰਸਾ ਸਿੰਘ ਦੇ ਘਰ ਪੁੱਜੇ | ਕੋਤਵਾਲੀ ਨੇੜੇ ਹੋਣ ਕਰਕੇ ਬਾਬਾ ਜੀ ਨੇ ਇਥੇ ਰਹਿਣਾ ਠੀਕ ਨਾ ਸਮਝਿਆ | ਅਗਲੀ ਰਾਤ ਭਾਈ ਗੁਰਸਾ ਸਿੰਘ ਗਹਣਿਏ ਦੀ ਰੱਥ ਗੱਡੇ ਦੇ ਵਿਚ ਪਾ ਕੇ ਜਖਮੀ ਬਾਬਾ ਜੀ ਨੂੰ ਉਹਨਾਂ ਦੀ ਭੁਆ ਮਾਈ ਭੁਪਾਂ ਦੇ ਘਰ ਪਿੰਡ ਡੱਡਹੇੜੀ ਛਡ ਆਏ | ਭੁਆ ਜੀ ਨੇ ਚੰਗੀ ਸੇਵਾ ਅਤੇ ਦਵਾ ਬੂਟੀ ਨਾਲ ਬਾਬਾ ਜੀ ਛੇਤੀ ਠੀਕ ਹੋ ਗਏ | ਕੁਝ ਸਮਾਂ ਪਿਛੋਂ ਬਾਬਾ ਜੀ ਖਿਜ਼ਰਾਬਾਦ ਆ ਗਏ | ਇਸ ਸਥਾਨ ਤੇ ਭਜਨ ਬੰਦਗੀ ਕਰਦੇ ਰਹੇ | ਬਾਬਾ ਜੀ ਨੇ ਇਸ ਇਲਾਕੇ ਦੇ ੫੦੦ ਸਿੰਘਾਂ ਨੂੰ ਇਕਠਾ ਕਰਕੇ ਗੁਰੂ ਸਾਹਿਬ ਦੀ ਭਾਲ ਵਿਚ ਤਲਵੰਡੀ ਸਾਬੋ ਕੀ (ਬਠਿੰਡਾ ) ਪਹੁੰਚੇ | ਪਰ ਗੁਰੂ ਸਾਹਿਬ ਅੱਗੇ ਚਲੇ ਗਏ ਸੀ | ਬਾਬਾ ਜੀ ਦੇ ਨਾਲ ੫੦ ਕੁ ਸਿੰਘ ਹੀ ਰਹਿ ਗਏ ਸਨ | ਬਾਕੀ ਪਿਛੇ ਪਰਤ ਆਏ ਸਨ | ਗੁਰੂ ਸਾਹਿਬ ਦਖਣ ਵਲ ਚਲਦੇ ਗਏ | ਬਾਬਾ ਜੀ ਦਾ ਮੇਲ ਗੁਰੂ ਸਾਹਿਬ ਨਾਲ ਆਗਰਾ ਵਿਖੇ ਹੋਇਆ | ਫ਼ਿਰ ਦੁਬਾਰਾ ਗੁਰੂ ਸਾਹਿਬ ਨੂੰ ਬਾਬਾ ਜੀ ਮਥੁਰਾ ਵਿਖੇ ਮਿਲੇ | ੫ ਵਿਸਾਖ ਨੂੰ ਗੁਰੂ ਸਾਹਿਬ ਚਿਤੋਰਗੜ ਪਾਸ ਉਤਰੇ | ਬਾਬਾ ਜੀ ਸਿੰਘਾਂ ਸਮੇਤ ਕਿਲਾ ਵੇਖਣ ਲਈ ਅੱਗੇ ਵੱਧੇ ਤਾਂ ਸੈਨਿਕਾਂ ਨੇ ਉਹਨਾਂ ਨੂੰ ਰੋਕ ਦਿੱਤਾ ਤੇ ਉਹਨਾਂ ਦੀ ਸੈਨਿਕਾਂ ਨਾਲ ਝੜਪ ਹੋ ਗਈ | ਲੜਦੇ ਲੜਦੇ ਬਾਬਾ ਜੀ ਦੀ ਹੋਰ ਸਿੰਘਾ ਦੇ ਨਾਲ ਸ਼ਹੀਦ ਹੋ ਗਏ | ਗੁਰੂ ਸਾਹਿਬ ਨੂੰ ਪਤਾ ਲੱਗਣ ਤੇ ਬਾਬਾ ਜੀ ਦਾ ਗੰਭੀਰੀ ਨਦੀ ਦੇ ਪੱਤਣ ਤੇ ੬ ਵਿਸਾਖ ਨੂੰ ਆਪਣੇ ਹੱਥੀ ਸੰਸਕਾਰ ਕਰਵਾਇਆ | ਕੋਟਲਾ ਨਿਹੰਗ ਖਾਨ ਤੇ ਖਿਜ਼ਰਾਬਾਦ ਵਿਖੇ ਬਾਬਾ ਜੀ ਦੀ ਯਾਦ ਵਿਚ ਗੁਰਦੁਆਰਾ ਸਾਹਿਬ ਸ਼ੁਸ਼ੋਬਿਤ ਹਨ


 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ, ਖਿਜ਼ਰਾਬਾਦ

ਕਿਸ ਨਾਲ ਸੰਬੰਧਤ ਹੈ :-
  • ਬਾਬਾ ਜੋਰਾਵਰ ਸਿੰਘ ਜੀ

  • ਪਤਾ :-
    ਪਿੰਡ :- ਖਿਜ਼ਰਾਬਾਦ
    ਜ਼ਿਲ੍ਹਾ :- ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com