ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੋਂਵੀਂ ਅਤੇ ਦਸਵੀਂ ਸਾਹਿਬ ਪਿੰਡ ਹਿਮਾਂਯੂਪੁਰ, ਤੇਹਸੀਲ ਡੇਰਾਬਸੀ ਜ਼ਿਲ੍ਹਾ ਮੁਹਾਲੀ ਵਿਚ ਸਥਿਤ ਹੈ | ਇਹ ਪੰਡ ਅੰਬਾਲਾ-ਨਾਰਾਇਣਗੜ ਸੜਕ ਦੇ ਉਤੇ ਸਥਿਤ ਹੈ | ਇਹ ਸਥਾਨ ਗੁਰਦੁਆਰਾ ਸ਼੍ਰੀ ਪੰਜੋਖੜਾ ਸਾਹਿਬ ਤੋਂ ਬਹੁਤ ਨੇੜੇ ਹੈ | ਸ਼੍ਰੀ ਗੁਰੂ ਤੇਗ ਬਹਾਦਰ ਜੀ ਇਥੇ ਸੰਤ ਸ਼ਿਵਚਰਣ ਦਾਸ ਦੇ ਘਰ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਆਏ | ਜਦ ਗੁਰੂ ਸਾਹਿਬ ਜੀ ਅਸਾਮ ਦੇ ਰਾਜੇ ਰਾਮਪ੍ਰਕਾਸ਼ ਅਤੇ ਬੰਗਾਲ ਦੇ ਰਾਜੇ ਬਿਸ਼ਨ ਦਾਸ ਦੀ ਸੰਧੀ ਕਰਵਾ ਕੇ ਵਾਪਿਸ ਆ ਰਹੇ ਸਨ ਤਾਂ ਇਥੇ ਪਹੁੰਚੇ | ਗੁਰੂ ਸਾਹਿਬ ਇਥੇ ਰਾਤ ਰੁਕੇ | ਸੰਤ ਸ਼ਿਵਚਰਣ ਦਾਸ ਅਤੇ ਪੰਡ ਦੀ ਸੰਗਤ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ, ਜਿਸ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਸੰਤ ਸ਼ਿਵਚਰਣ ਦਾਸ ਨੁੰ ਚੁਰਾਸੀ ਦੇ ਗੇੜ ਤੋਂ ਮੁਕ ਤੋਂ ਬਖਸ਼ੀ ਅਤੇ ਪਿੰਡ ਦੀ ਸੰਗਤ ਨੂੰ ਵਧਣ ਫ਼ੁਲਣ ਦਾ ਵਰ ਬਖਸ਼ਿਆ ਅਤੇ ਕਿਹਾ ਕੇ ਇਥੇ ਸੁੰਦਰ ਸਥਾਨ ਬਣੇਗਾ, ਗੁਰਬਾਣੀ ਦਾ ਪ੍ਰਵਾਹ ਚਲੇਗਾ | ਜੋ ਇਸ ਸਥਾਨ ਦੇ ਦ੍ਰਸ਼ਨ ਕਰੇਗਾ ਉਸ ਦੀ ਮਨੋਕਾਮਨਾ ਪੁਰੀ ਹੋਵੇਗੀ |
ਇਸ ਤੋਂ ਬਾਅਦ ਪੰਡ ਲਖਨੋਰ ਤੋਂ ਆੰਉਦੇ ਹੋਏ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਧਰਤੀ ਨੂੰ ਭਾਗ ਲਾਏ, ਸੰਤ ਸ਼ਿਵਚਰਣ ਦਾਸ ਨੂੰ ਮਿਲੇ ਅਤੇ ਉਹਨਾਂ ਕੋਲ ਰਾਤ ਰਹੇ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸੰਤ ਸ਼ਿਵਚਰਣ ਦਾਸ ਨੂੰ ਅਤੇ ਪਿੰਡ ਦੀ ਸੰਗਤ ਨੂੰ ਉਹੀ ਵਰ ਦਿੱਤਾ |

ਤਸਵੀਰਾਂ ਲਈਆਂ ਗਈਆਂ :- ੮ ਸਪਤੰਬਰ, ੨੦੦੮
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਨੌਂਵੀ ਅਤੇ ਦਸਵੀਂ, ਤਸਿਮਬਲੀ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਤੇਗ੍ਬਹਾਦਰ ਸਾਹਿਬ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ ਹਿਮਾਂਯੂਪੁਰ,
    ਤਹਿਸੀਲ :- ਡੇਰਾਬਸੀ
    ਜ਼ਿਲ੍ਹਾ :- ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
    ਰਾਜ :- ਪੰਜਾਬ
    ਫ਼ੋਨ ਨੰਬਰ :-੦੦੯੧-੧੭੧-੨੭੭੫੪੯੫
     

     
     
    ItihaasakGurudwaras.com