ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ ਪਿੰਡ ਢਕੋਲੀ, ਜ਼ਿਰਕਪੁਰ, ਜ਼ਿਲਾ ਮੋਹਾਲੀ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਭੰਗਾਣੀ ਦੀ ਜੰਗ ਜਿਤਣ ਤੋਂ ਬਾਅਦ ਪਾਂਉਟਾ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਜਾਂਦੇ ਹੋਏ ਇਥੇ ਰੁਕੇ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਏ ਪੁਰ ਰਾਣੀ ਤੋਂ ਹੁਂਦੇ ਹੋਏ ਇਥੇ ਆਏ | ਇਹ ਪਿੰਡ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵਡੇ ਲੜਕੇ ਭਾਈ ਗੁਰਦਿੱਤਾ ਜੀ ਨੇ ਵਸਾਇਆ ਸੀ ਇਸ ਕਰਕੇ ਇਥੇ ਸਿਖ ਸੰਗਤ ਦੀ ਵਸੋਂ ਸੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਚੋਧਰੀ ਇਸ਼ਰ ਦਾਸ ਪਿੰਡ ਦੀ ਸੰਗਤ ਦੇ ਨਾਲ ਗੁਰੂ ਸਾਹਿਬ ਦਾ ਅਸ਼ਿਰਵਾਦ ਲੈਣ ਆਇਆ | ਗੁਰੂ ਸਾਹਿਬ ਨੇ ਚੋਧਰੀ ਇਸ਼ਰ ਦਾਸ ਨੂੰ ਇਲਾਕੇ ਦੇ ਬਾਰੇ ਪੁਛਿਆ | ਚੋਧਰੀ ਇਸ਼ਰ ਦਾਸ ਨੇ ਦੋਂਵੇ ਹਥ ਜੋੜ ਕੇ ਗੁਰੂ ਸਾਹਿਬ ਅਗੇ ਬੇਨਤੀ ਕਿਤੀ ਕਿ ਇਸ ਪਿੰਡ ਵਿਚ ਪਾਣੀ ਦੀ ਬੜੀ ਕਮੀ ਹੈ ਅਤੇ ਪਿੰਡ ਵਾਸੀਆਂ ਨੂੰ ਪਾਣੀ ਲੈਣ ਲਈ ਸੁਖਨਾ ਨਦੀ ਤਕ ਜਾਣਾ ਪੈਂਦਾ ਹੈ | ਉਸ ਵਖਤ ਗੁਰੂ ਸਾਹਿਬ ਦੇ ਹਥ ਵਿਚ ਬਰਛਾ ਸੀ | ਗੁਰੂ ਸਾਹਿਬ ਨੇ ਸੁਣਦਿਆਂ ਹੀ ਪਾਣੀ ਲਭਣਾ ਸ਼ੁਰੂ ਕਰ ਦਿੱਤਾ ਅਤੇ ਇਕ ਜਗਹ ਤੇ ਜਾਕੇ ਬਰਛਾ ਮਾਰਿਆ ਅਤੇ ਮਿਠੇ ਪਾਣੀ ਦਾ ਚਸ਼ਮਾਂ ਫ਼ੂਟ ਪਿਆ | ਦੇਖਦੇ ਸਾਰ ਹੀ ਸੰਗਤ ਨੇ ਗੁਰੂ ਸਾਹਿਬ ਦੇ ਚਰਨਾ ਵਿਚ ਨਮਸਕਾਰ ਕਿਤੀ | ਗੁਰੂ ਸਾਹਿਬ ਨੇ ਚੋਧਰੀ ਇਸ਼ਰ ਦਾਸ ਨੂੰ ਧਨ ਦੇ ਕੇ ਇਸ ਜਗਹ ਨੂੰ ਪਕਾ ਕਰਵਾਉਣ ਲਈ ਕਿਹਾ, ਅਤੇ ਦਸਿਆ ਗਿਆ ਕਿ ਇਸ ਜਗਹ ਨੂੰ ਬਾਊਲੀ ਸਾਹਿਬ ਦੇ ਨਾਂ ਨਾਲ ਜਾਣਿਆ ਜਾਵੇਗਾ |

ਗੁਰੂ ਸਾਹਿਬ ਦੇ ਸਿਖ੍ਹ ਭਾਈ ਕਿਰਪਾ ਰਾਮ ਅਤੇ ਉਸ ਦੀ ਪਤਨੀ ਨੇ ਗੁਰੂ ਸਾਹਿਬ ਦੇ ਅਗੇ ਮਥਾ ਟੇਕਿਆ ਅਤੇ ਆਸ਼ਿਰਵਾਦ ਮੰਗਿਆ | ਗੁਰੂ ਸਾਹਿਬ ਨੇ ਸਭ ਕੁਝ੍ਹ ਜਾਣਦਿਆਂ ਵੀ ਉਹਨਾਂ ਨੂੰ ਆਣ ਦਾ ਕਾਰਣ ਪੁਚਿਆ ਤਾਂ ਭਾਈ ਕਿਰਪਾ ਰਾਮ ਨੇ ਕਿਹਾ ਕੇ ਉਹ ਸਿਰਫ਼ ਗੁਰੂ ਸਾਹਿਬ ਦੇ ਦਰਸ਼ਣ ਕਰਨ ਹੀ ਆਏ ਹਨ | ਪਰ ਉਹਨਾਂ ਦੀ ਪਤਨੀ ਨੇ ਬੜੀ ਹਲਿਮੀ ਨਾਲ ਕਿਹਾ ਕੇ ਉਸ ਨੂੰ ਅਠਰਹ ਦਾ ਰੋਗ ਹੈ ਜਿਸ ਕਾਰਣ ਉਹ ਮਾਂ ਨਂਹੀ ਬਣ ਸਕਦੀ ਜਾਂ ਉਹਨਾਂ ਦੇ ਬਚੇ ਅਠ ਦਿਨ ਜਾਂ ਅਠ ਮਹੀਨੇ ਅੰਦਰ ਮਰ ਜਾਂਦੇ ਹਨ | ਉਹਨਾਂ ਨੇ ਗੁਰੂ ਸਾਹਿਬ ਤੋਂ ਬਚੇ ਦੀ ਦਾਤ ਮੰਗੀ | ਗੁਰੂ ਸਾਹਿਬ ਨੇ ਉਹਨਾਂ ਨੂੰ ਦ੍ਸਵੀਂ ਵਾਲੇ ਦਿਨ ਬਾਉਲੀ ਵਿਚ ਇਸ਼ਨਾਨ ਕਰਨ ਲਈ ਕਿਹਾ | ਅਤੇ ਅਸ਼ਿਰਵਾਦ ਦਿੱਤਾ ਕੇ ਇਸ ਨਾਲ ਉਹਨਾ ਨੂੰ ਬਿਮਾਰੀ ਛੁਟਕਾਰਾ ਮਿਲੇਗਾ ਅਤੇ ਨਾਲ ਹੀ ਪੁਤਰ ਦੀ ਦਾਤ ਵੀ ਦਿੱਤੀ |

ਅਗਲੇ ਦਿਨ ਇਕਾਦਸ਼ੀ ਦੇ ਦਿਨ ਦੇ ਦੀਵਾਨ ਤੋਂ ਬਾਅਦ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਪਾਠ ਕੀਤਾ | ਅਰਦਾਸ ਤੋਂ ਬਾਅਦ ਕੜਾਹ ਪ੍ਰਸ਼ਾਦ ਸੰਗਤ ਵਿਚ ਵਰਤਾਇਆ ਅਤੇ ਅਪਣੇ ਅਗਲੇ ਪੜਾਅ ਜੋ ਕੇ ਗੁਰਦੁਆਰਾ ਸ਼੍ਰੀ ਨਾਡਾ ਸਾਹਿਬ ਲਈ ਨਿਕਲ ਪਏ |

ਤ੍ਸਵੀਰਾਂ ਲਈਆਂ ਗਈਆਂ ;- ੯ ਨਵੰਬਰ, ੨੦੦੬
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਬਾਉਲੀ ਸਾਹਿਬ, ਜ਼ੀਰਕਪੁਰ

ਕਿਸ ਨਾਲ ਸੰਬੰਧਤ ਹੈ :- :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ ਡ੍ਕੋਲੀ
    ਜ਼ੀਰਕਪੁਰ
    ਜ਼ਿਲ੍ਹਾ :- ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
    ਰਾਜ :- ਪੰਜਾਬ
    ਫ਼ੋਨ ਨੰਬਰ :-੦੦੯੧-੧੭੬੨-੨੭੧੦੫੭
     

     
     
    ItihaasakGurudwaras.com