ਗੁਰਦੁਆਰਾ ਸ਼੍ਰੀ ਆਕਾਲਗੜ ਸਾਹਿਬ ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਪਿੰਡ ਘੜੂਆਂ ਵਿਚ ਸਥਿਤ ਹੈ | ਇਹ ਪਿੰਡ ਚੰਡੀਗੜ ਲੁਧਿਆਣਾ ਸੜਕ ਤੇ ਸਥਿਤ ਹੈ | ਪਿੰਡ ਦੇ ਅੰਦਰ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦਾ ਸਥਾਨ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਸ਼੍ਰੀ ਆਨੰਦਪੁਰ ਸਾਹਿਬ ਤੋਂ ਇਥੇ ਆਏ | ਭਾਈ ਇਮਾਰਦਾਸ ਧੀਰਮਲੀਏ ਨੇ ਗੁਰੂ ਸਾਹਿਬ ਤੋਂ ਜਲਣ ਮਹਿਸੂਸ ਕਰਦੇ ਹੋਏ ਸ਼੍ਰੀ ਗੁਰੂ ਹਰਰਾਏ ਸਾਹਿਬ ਜੀ ਦੇ ਸਥਾਨ ਤੇ ਬੈਠਣ ਨਾ ਦਿੱਤਾ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਪਿੰਡ ਦੇ ਬਾਹਰ ਇਸ ਸਥਾਨ ਤੇ ਆ ਗਏ ਅਤੇ ਢਾਬ ਤੇ ਬੈਠ ਗਏ ਅਤੇ ਰਾਤ ਗੁਜਾਰੀ | ਦੁਸਰੇ ਦਿਨ ਬਲਪਰਾਮ ਚਲਕੇ ਆਇਆ ਅਤੇ ਗੁਰੂ ਸਾਹਿਬ ਦੇ ਚਰਨਾਂ ਵਿਚ ਸੀਸ ਰਖਕੇ ਗੁਰੂ ਸਾਹਿਬ ਤੋਂ ਸੇਵਾ ਮੰਗੀ | ਗੁਰੂ ਸਾਹਿਬ ਨੇ ਉਹਨਾਂ ਦੀ ਦੀ ਸੇਵਾ ਪ੍ਰਵਾਨ ਕਰਦੇ ਹੋਏ ਕਿਹਾ ਕੇ ਤੁਹਾਡਾ ਪਰਿਵਾਰ ਵਧੇ ਅਤੇ ਫ਼ੁਲੇਗਾ | ਉਹਨਾਂ ਨੇ ਗੁਰੂ ਸਾਹਿਬ ਨੂੰ ਬਨਤੀ ਕੀਤੀ ਕੇ ਇਥੇ ਤਪੇਦਿਕ ਦੀ ਬਿਮਾਰੀ ਫ਼ੈਲੀ ਹੋਈ ਹੈ | ਗੁਰੂ ਸਾਹਿਬ ਨੇ ਕਿਹਾ ਕੇ ਇਸ ਸਰੋਵਰ ਵਿਚ ਇਸ਼ਨਾਨ ਕਰੋ ਸਭ ਠੀਕ ਹੋ ਜਾਏਗਾ | ਗੁਰੂ ਸਾਹਿਬ ਨੇ ਕਿਹਾ ਜੋ ਵੀ ਕੋਈ ਇਸ ਸਰੋਵਰ ਵਿਚ ਇਸ਼ਨਾਨ ਕਰੇਗ ਅਤੇ ਪੰਜ ਸੁਖਮਣੀ ਸਾਹਿਬ ਦੇ ਪਾਠ ਕਰੇਗਾ ਉਹ ਜੀਵਨ ਮਰਨ ਦੇ ਚਕਰ ਤੋਂ ਬਾਹਰ ਹੋ ਜਵੇਗਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਆਕਾਲਗੜ ਸਾਹਿਬ, ਘੜੂਆਂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ
ਪਤਾ
ਪਿੰਡ :- ਘੜੂਆਂ
ਜ਼ਿਲ੍ਹਾ :- ਸਾਹਿਬਜਾਦਾ ਅਜੀਤ ਸਿੰਘ ਨਗਰ (ਮੋਹਾਲੀ)
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|