ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ ਜ਼ਿਲ੍ਹਾ ਮੋਗਾ ਦੇ ਪਿੰਡ ਤਖਤੂਪੁਰਾ ਵਿਚ ਸਥਿਤ ਹੈ | ਇਹ ਪਿੰਡ ਨਿਹਾਲ ਸਿੰਘ ਵਾਲਾ ਤੋਂ ੫ ਕਿ ਮਿ ਦੀ ਦੂਰੀ ਤੇ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋ ਪ੍ਰਾਪਤ ਹੈ |
ਸ਼੍ਰੀ ਗੁਰੂ ਨਾਨਕ ਦੇਵ ਜੀ ਸਾਹਿਬ ਨਨਕਸਰ ਸਰੋਵਰ ਦੇ ਨਾਲ ਇਹ ਸਥਾਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਇਥੇ ਨੇੜੇ ਹੀ ਰਹਿੰਦਿਆਂ ਸਿਧ ਜੋਗੀਆਂ ਦੇ ਵਿਚ ਹੋਈ ਗੋਸ਼ਟੀ ਦਾ ਪ੍ਰਤੀਕ ਹੈ | ਉਹਨਾਂ ਦਿਨਾਂ ਵਿਚ ਇਥੇ ਉਜੈਨ ਦਾ ਰਾਜਾ ਭਰਥਰੀ ਰਹਿੰਦਾ ਸੀ ਅਤੇ ਸਿਧਾਂ ਦੀ ਭਗਤੀ ਕਰਦਾ ਸੀ | ਉਸਨੂੰ ਦਸਿਆ ਗਿਆ ਸੀ ਕੇ ਤੂੰ ਜੁਨਾਗੜ ਦੀ ਰਾਜ ਕੁਮਾਰੀ ਨਾਲ ਵਿਆਹ ਕਰਵਾਊਣਾ ਹੈ ਅਤੇ ਇਸ ਕੰਮ ਲਈ ਉਸ ਕੋਲ ਕੇਵਲ ਅਠ ਪਹਿਰ ਬਾਕੀ ਹਨ | ਜੇ ਉਹ ਵਿਆਹ ਕਰਵਾਉਣ ਵਿਚ ਅਸਮਰਥ ਹੁੰਦਾ ਹੈ ਤਾਂ ਉਹ ਕੁੜੀ ਮਰ ਜਾਏਗੀ ਅਤੇ ਰਾਜਾ ਨੂੰ ਉਸ ਨਾਲ ਵਿਆਹ ਕਰਵਾਉਣ ਲਈ ਦੁਬਾਰਾ ਆਉਣਾ ਪਵੇਗਾ | ਰਾਜਾ ਭਰਥਰੀ ਨੇ ਸਿਧਾਂ ਨੂੰ ਬੇਨਤੀ ਕੀਤੀ ਕੇ ਉਸਨੂੰ ਜੁਨਾਗੜ ਲੈ ਜਾਇਆ ਜਾਵੇ ਪਰ ਸਿਧਾਂ ਨੇ ਮਨਾਂ ਕਰ ਦਿੱਤਾ ਕੇ ਉਹ ਏਨੀ ਜਲਦੀ ਐਨੀ ਦੂਰ ਨਹੀਂ ਲੈ ਜਾ ਸਕਦੇ | ਫ਼ੇਰ ਰਾਜਾ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਗੇ ਬੇਨਤੀ ਕੀਤੀ | ਗੁਰੂ ਸਾਹਿਬ ਉਸਨੂੰ ਜੁਨਾਗੜ ਲੈਕੇ ਗਏ ਵਿਆਹ ਕਰਵਾ ਕੇ ਵਾਪਿਸ ਇਥੇ ਹੀ ਲੈਕੇ ਆਏ ਅਤੇ ਬਾਕੀ ਦਾ ਜੀਵਨ ਇਥੇ ਹੀ ਬਿਤਾਉਣ ਦੀ ਸਲਾਹ ਦਿੱਤੀ | ਉਸ ਤੋਂ ਬਾਅਦ ਰਾਜਾ ਭਰਥਰੀ ਗੁਰੂ ਸਾਹਿਬ ਦਾ ਭਗਤ ਬਣ ਗਿਆ ਅਤੇ ਬਾਕੀ ਦਾ ਜੀਵਨ ਗੁਰੂ ਸਾਹਿਬ ਦੇ ਦਸੇ ਮਾਰਗ ਤੇ ਵਤੀਤ ਕੀਤਾ ਗੁਰਦੁਆਰਾ ਸਹਿਬ ਦੇ ਪਿਛਲੇ ਪਾਸੇ ਰਾਜਾ ਭਰਥਰੀ ਸਥਾਨ ਹੈ |
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਂਵੀ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਸ਼ੁਸ਼ੋਬਿਤ ਹੈ | ਇਥੋਂ ਦਾ ਇਕ ਕਿਸਾਨ ਭਾਈ ਜਾਖੋ ਜੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ |
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ੪੫ ਦਿਨ ਰੁਕੇ ਨਾਨਕਸਰ ਸਰੋਵਰ ਦੇ ਪੁਰਬ ਵਲ ਸਥਿਤ ਸਥਾਨ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਦੀ ਯਾਦ ਵਿਚ ਸ਼ੁਸ਼ੋਬਿਤ ਹੈ | ਗੁਰੂ ਸਹਿਬ ਇਥੇ ਪਿੰਡ ਦੀਨਾ ਤੋਂ ਚਲਕੇ ਆਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਨਾਨਕਸਰ ਸਾਹਿਬ, ਤਖਤੂਪੁਰਾ
ਕਿਸ ਨਾਲ ਸੰਬੰਧਤ ਹੈ
:-
ਸ਼੍ਰੀ ਗੁਰੂ ਨਾਨਕ ਦੇਵ ਜੀ
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
ਪਿੰਡ :- ਤਖਤੂਪੁਰਾ
ਜ਼ਿਲ੍ਹਾ :- ਮੋਗਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|