ਗੁਰਦੁਆਰਾ ਸ਼੍ਰੀ ਲੋਹਗੜ ਸਾਹਿਬ ਜ਼ਿਲਾ ਮੋਗਾ ਦੇ ਪਿੰਡ ਦੀਨਾ ਵਿਚ ਸਥਿਤ ਹੈ | ਸਿੱਖ ਇਤਿਹਾਸ ਵਿੱਚ ਗੁਰਦੁਆਰਾ ਲੋਹਗੜ੍ਹ ਸਾਹਿਬ ਦੀਨਾ ਦਾ ਇੱਕ ਵਿਸ਼ੇਸ਼ ਥਾਂ ਹੈ । ਇਸ ਗੁਰਦੁਆਰਾ ਸਾਹਿਬ ਦੀ ਥਾਂ ਤੇ ਭਾਈ ਦੇਸੂ ਨਾਂ ਦਾ ਤਰਖਾਣ ਰਹਿੰਦਾ ਸੀ, ਜਿਸਦੇ ਮਨ ਵਿੱਚ ਦਸਵੇਂ ਪਾਤਸ਼ਾਹ ਜੀ ਨੂੰ ਮਿਲਣ ਬੜੀ ਤਾਂਘ ਸੀ । ਭਾਈ ਦੇਸੂ ਜੀ ਨੇ ਘਰ ਵਰਤੋ ਲਈ ਇੱਕ ਪਲੰਘ ਤਿਆਰ ਕੀਤਾ ਜੋ ਕਿ ਬਹੁਤ ਹੀ ਸੁੰਦਰ ਬਣਿਆ । ਇਹ ਪਲੰਘ ਭਾਈ ਦੇਸੂ ਜੀ ਨੇ ਆਪਣੇ ਘਰ ਦੇ ਉੱਪਰ ਬਣੇ ਚੁਬਾਰੇ ਵਿਰੋਣਾ ਕਰਕੇ ਉਸ ਉੱਪਰ ਬੈਠਣਾ ਜਾ ਸੋਣਾ ਚੰਗਾ ਨਾ ਸਮਝਿਆ | ਭਾਈ ਦੇਸੂ ਜੀ ਦਸਵੇਂ ਪਾਤਸ਼ਾਹ ਜੀ ਦੀ ਉਡੀਕ ਕਰਨ ਲੱਗੇ ਕਿ ਗੁਰੂ ਸਾਹਿਬ ਇਸ ਪਲੰਘ ਉੱਪਰ ਆ ਕੇ ਵਿਸ਼ਰਾਮ ਕਰਨ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੱਖ ਦੀ ਭਾਵਨਾ ਨੂੰ ਸਮਝਦੇ ਹੋਏ ਆਨੰਦਪੁਰ ਸਾਹਿਬ ਛੱਡਣ ਤੋਂ ਬਾਅਦ ਚਮਕੌਰ ਸਾਹਿਬ ਦੀ ਜੰਗ ਜਿੱਤਣ ਤੋਂ ਬਾਅਦ ਮਾਛੀਵਾੜਾ, ਆਲਮਗੀਰ, ਰਾਇਕੋਟ, ਲੰਮਾ ਜੱਟਪੁਰਾ, ਤਖਤਪੁਰਾ ਆਦਿ ਹੁੰਦੇ ਹੋਏ ਮਧੇ ਕੇ ਪਹੁੰਚੇ । ਇੱਥੇ ਉਹਨਾ ਦੇ ਪਾਕਾ ਨਿਕਲਿਆ ਜਿੱਥੇ ਅੱਜਕਲ ਗੁਰਦੁਆਰਾ ਪਾਕਾ ਸਾਹਿਬ ਬਣਿਆ ਹੋਇਆ ਹੈ | ਦੀਨਾ ਸਾਹਿਬ ਦੀਆਂ ਸੰਗਤਾਂ ਨੂੰ ਪਤਾ ਲੱਗਣ ਤੇ (੨੨ ਪੋਹ ੧੭੬੨ ਬਿ:) ਰਾਏ ਯੋਧ ਦੇ ਪੋਤਰੇ ਲਖਮੀਰ ਸਮੀਰ ਤਖਤਮੱਲ ਅਤੇ ਪਿੰਡ ਦੀਆਂ ਹੋਰ ਸੰਗਤਾਂ ਨੇ ਗੁਰੂ ਸਾਹਿਬ ਜੀ ਨੂੰ ਦੀਨਾ ਸਾਹਿਬ ਲੈ ਕੇ ਆਏ ਲਖਮੀਰ ਸਮੀਰ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਠਹਿਰਨ ਲਈ ਕਿਹਾ ਪਰ ਗੁਰੂ ਸਾਹਿਬ ਜੀ ਨੇ ਭਾਈ ਦੇਸੂ ਤਰਖਾਣ ਦੇ ਕੱਚੇ ਚੁਬਾਰੇ ਵਿੱਚ ਰਹਿਣ ਦੀ ਇੱਛਾ ਪ੍ਰਗਟ ਕੀਤੀ | ਗੁਰੂ ਸਾਹਿਬ ਭਾਈ ਦੇਸੂ ਜੀ ਦੇ ਚੁਬਾਰੇ ਵਿੱਚ ਪਹੁੰਚੇ ਤਾਂ ਭਾਈ ਸਾਹਿਬ ਨੇ ਉਹਨਾ ਦਾ ਬਹੁਤ ਆਦਰ ਸਤਿਕਾਰ ਕੀਤਾ । ਗੁਰੂ ਸਾਹਿਬ ਜੀ ਪਤਾ ਲੱਗਣ ਤੇ ਦੂਰੋ-ਦੂਰੋ ਸੰਗਤਾਂ ਆਉਣ ਲੱਗੀਆਂ ਭਾਈ ਦੇਸੂ ਤੇ ਹੋਰ ਸੰਗਤਾ ਨੇ ਅੰਮ੍ਰਿਤਪਾਨ ਕੀਤਾ ਗੁਰੂ ਸਾਹਿਬ ਨੇ ਇਥੋਂ ਔਰੰਗਜੇਬ ਨੂੰ ਇੱਕ ਖਤ (ਜ਼ਫਰਨਾਮਾ) ਲਿਖਿਆ ਇਹ ਜ਼ਫਰਨਾਮਾ ਭਾਈ ਦਇਆ ਸਿੰਘ ਤੇ ਧਰਮ ਸਿੰਘ, ਔਰੰਗਜੇਬ ਕੋਲ ਲੈ ਗਏ ਜਿਸਨੂੰ ਪੜਕੇ ਔਰੰਗਜੇਬ ਦੀ ਮੌਤ ਹੋ ਗਈ । ਗੁਰੂ ਸਾਹਿਬ ਨੇ ਦੀਨੇ ਪਿੰਡ ਨੂੰ ਲੋਹਗੜ੍ਹ ਸਾਹਿਬ ਭਾਵ ਲੋਹੇ ਦੇ ਗੜ੍ਹ ਦਾ ਖਿਤਾਬ ਦਿੱਤਾ ਮਾਲਵੇ ਨੂੰ ਅੰਨ ਪੈਦਾ ਕਰਨ ਵਾਲੀ ਧਰਤੀ ਕਿਹਾ । ਇਸ ਇਲਾਕੇ ਨੂੰ ਅਨੇਕਾਂ ਬਖਸ਼ਿਸ਼ਾਂ ਦਿੱਤੀਆਂ । ਭਾਈ ਦੇਸੂ ਨੂੰ ਬਾਬਾ ਦੇਸੂ ਦੇ ਨਾਂ ਨਾਲ ਪੁਕਾਰਿਆ ਤੇ ਉਹਨਾ ਦੀ ਚੁਰਾਸੀ ਕੱਟ ਦਿੱਤੀ । ਥੋੜੇ ਸਮੇਂ ਵਿੱਚ ਗੁਰੂ ਸਾਹਿਬ ਨੇ ਅਨੇਕਾਂ ਕੌਤਕ ਵਿਖਾਏ ੪ ਵਿਸਾਖ ੧੭੬੨ ਨੂੰ ਗੁਰੂ ਜੀ ਦੀਨੇ ਤੋਂ ਹੋਰ ਪਿੰਡਾਂ ਤੋਂ ਹੁੰਦੇ ਹੋਏ ਮੁਕਤਸਰ ਪਹੁੰਚੇ।
ਤਸਵੀਰਾਂ ਲਈਆਂ ਗਈਆਂ :- ੭ ਜੁਲਾਈ, ੨੦੦੯ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਲੋਹਗੜ ਸਾਹਿਬ, ਦੀਨਾ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
ਪਿੰਡ :- ਦੀਨਾ
ਜ਼ਿਲ੍ਹਾ :- ਮੋਗਾ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|