ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸੂਲੀਸਰ ਸਾਹਿਬ ਜ਼ਿਲ੍ਹਾ ਮਾਨਸਾ ਦੇ ਪਿੰਡ ਕੋਟ ਧਰਮੂ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼੍ਰੀ ਅਨੰਦਪੁਰ ਸਾਹਿਬ ਤੋ ਚਲ ਕੇ ਭੁਪਾਲ ਭੀਖੀ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਨੇ ਇਥੇ ਰੁਕ ਕੇ ਇਸ ਸਥਾਨ ਨੂੰ ਗੁਰੂ ਕੀ ਕਾਂਸੀ ਦਾ ਵਰ ਦਿੱਤਾ ਅਤੇ ਇਥੇ ਸਰੋਵਰ ਦੀ ਖੁਦਵਾਈ ਕਰਵਾਈ ਇਥੇ ਗੁਰੂ ਸਾਹਿਬ ਦਾ ਬਹੁਤ ਕੀਮਤੀ ਘੋੜਾ ਕਿਸੇ ਨੇ ਚੋਰੀ ਕਰ ਲਿਆ | ਚੋਰ ਵਾਪਿਸ ਜਾਂਦਾ ਹੋਇਆ ਰਸਤਾ ਭੁਲ ਗਿਆ ਤੇ ਗਲਤ ਰਾਹ ਪੈ ਗਿਆ | ਉਹ ਸਾਰੀ ਰਾਤ ਉਥੇ ਹੀ ਭਟਕਦਾ ਰਿਹਾ | ਸਵੇਰ ਹੋਈ ਤੇ ਗੁਰੂ ਸਾਹਿਬ ਦੇ ਸੇਵਕਾਂ ਨੇ ਉਸਨੂੰ ਫ਼ੜ ਲਿਆ ਅਤੇ ਗੁਰੂ ਸਾਹਿਬ ਦੇ ਹਜ਼ੂਰ ਵਿਚ ਪੇਸ਼ ਕੀਤਾ ਗਿਆ | ਆਪਣੇ ਕੁਕਰਮ ਦੀ ਸਜ਼ਾ ਭੁਗਤਣ ਵਜੋਂ ਉਸਨੇ ਇਥੇ ਜੰਡ ਦੇ ਦਰਖਤ ਦੇ ਸੁਕੇ ਟਾਹਣੇ ਉਪਰ ਪੇਟ ਭਾਰ ਡਿੱਗ ਕੇ ਆਪਨਾ ਜੀਵਨ ਦਾ ਅੰਤ ਕਰ ਲਿਆ | ਇਸ ਕਰ ਕੇ ਇਸ ਸਥਾਨ ਨਾਮ ਸੂਲੀਸਰ ਪੈ ਗਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸੂਲੀਸਰ ਸਾਹਿਬ, ਕੋਟ ਧਰਮੂ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ


  • ਪਤਾ :-
    ਪਿੰਡ :- ਕੋਟ ਧਰਮੂ
    ਜ਼ਿਲ੍ਹਾ :- ਮਾਨਸਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com