ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜ਼ਿਲ੍ਹਾ ਮਾਨਸਾ ਦੇ ਪਿੰਡ ਬਰੇਹ ਵਿਚ ਸਥਿਤ ਹੈ | ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਇਥੇ ਕੋਟਧਰਮੂ ਤੋਂ ਆਏ | ਇਥੇ ਰਮਣੀਕ ਕਿਹਾ ਨਜਾਰਾ ਦੇਖ ਕੇ ਗੁਰੂ ਸਾਹਿਬ ਨੇ ਇਥੇ ਪੜਾਅ ਕੀਤਾ | ਹਰ ਧਰਮ ਦੇ ਲੋਕ ਗੁਰੂ ਸਾਹਿਬ ਨੂੰ ਮਿਲਣ ਆਉਣ ਲਗੇ ਅਤੇ ਸੰਗਤਾਂ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ | ਗੁਰੂ ਸਾਹਿਬ ਇਥੇ ਤਕਰੀਬਨ ੪ ਮਹੀਨੇ ਰਹੇ | ਲੋਕਾਂ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕੇ ਇਥੇ ਮੀਂਹ ਬੜੇ ਘੱਟ ਹਨ ਜਿਹਨਾਂ ਕਰਕੇ ਇਥੇ ਅੰਨ ਪਾਣੀ ਦੀ ਬਹੁਤ ਤੋੜ ਰਹਿੰਦੀ ਹੈ | ਗੁਰੂ ਸਾਹਿਬ ਦਿ ਬਖਸ਼ਿਸ਼ ਨਾਲ ਉਸ ਸਾਲ ਬਹੁਤ ਮੀਂਹ ਪਿਆ ਅਤੇ ਫ਼ਸਲਾਂ ਵੀ ਬਹੁਤ ਵਧੀਆ ਹੋਈਆਂ ਗਾਂਵਾਂ ਮਝਾਂ ਅਤੇ ਗੁਰੂ ਸਾਹਿਬ ਦੇ ਘੋੜਿਆਂ ਨੂੰ ਭਰ ਪੂਰ ਚਾਰਾ ਮਿਲਿਆ | ਗੁਰੂ ਸਾਹਿਬ ਬਾਰੇ ਸੁਣ ਕੇ ਸੰਗਤ ਦੂਰੋਂ ਦੂਰੋਂ ਆਉਣ ਲਗੀ ਅਤੇ ਗੁਰੂ ਸਾਹਿਬ ਲਈ ਚੜਾਵੇ ਲਿਆਊਣ ਲਗੀ | ਗੁਰੂ ਸਾਹਿਬ ਸਭ ਕੁਝ ਲੰਗਰਾਂ ਵਿਚ ਵੰਡ ਦਿੰਦੇ ਗੁਰੂ ਸਾਹਿਬ ਨੇ ਪਛਮ ਵਲੋਂ ਪੁਟ ਕੇ ਪਿੰਡ ਉਤਰ ਵਲ ਵਸਾਇਆ ਅਤੇ ਕਿਹਾ ਤੁਹਾਨੂੰ ਕਦੇ ਅੰਨ ਪਾਣੀ ਦੀ ਕਮੀ ਨਹੀਂ ਆਵੇਗੀ
ਤਸਵੀਰਾਂ ਲਈਆਂ ਗਈਆਂ :-
੬ ਦਿਸੰਬਰ ੨੦੦੯ |
|
|
ਗੁਰੂਦਵਾਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਬਰੇਹ
ਕਿਸ ਨਾਲ ਸਬੰਧਤ ਹੈ
:-
ਸ਼੍ਰੀ ਗੁਰੂ ਤੇਗ ਬਹਾਦਰ ਜੀ
ਪਤਾ:-
ਪਿੰਡ :- ਬਰੇਹ
ਜ਼ਿਲ੍ਹਾ :- ਮਾਨਸਾ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|