ਗੁਰਦੁਆਰਾ ਸ਼੍ਰੀ ਟਾਹਲੀਆਣਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ਼ ਰਾਇਕੋਟ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜਾ ਤੋਂ ਅਲਮਗੀਰ ਹੁੰਦੇ ਹੋਏ ਇਥੇ ਆਏ | ਜਦੋਂ ਗੁਰੂ ਸਾਹਿਬ ਇਥੇ ਪਹੁੰਚੇ ਤਾਂ ਰਾਏ ਕਲੇ ਦਾ ਪਾਲੀ ਨੁਰਾ ਮਾਹੀ ਮਝਾਂ ਚਰਾਉਂਦਾ ਸੀ | ਗੁਰੂ ਸਾਹਿਬ ਨੇ ਉਸਤੋਂ ਦੁੱਧ ਮੰਗਿਆ ਤਾਂ ਨੂਰੇ ਨੇ ਕਿਹਾ ਕੇ ਉਹਤਾਂ ਦੁੱਧ ਘਰੋਂ ਹੀ ਚੋ ਕੇ ਆਇਆ ਹੈ ਤਾਂ ਗੁਰੂ ਸਾਹਿਬ ਨੇ ਇਕ ਔਸਰ ਝੋਟੀ ਵਲ ਇਸ਼ਾਰਾ ਕਰਕੇ ਕਿਹਾ ਇਸਨੂੰ ਚੋ ਲੈ | ਨੁਰੇ ਨੇ ਕਿਹਾ ਮੇਰੇ ਕੋਲ ਕੋਈ ਭਾਂਡਾ ਵੀ ਨਹੀਂ ਹੈ | ਗੁਰੂ ਸਾਹਿਬ ਨੇ ਨੁਰੇ ਨੂੰ ਗੰਗਾ ਸਾਗਰ ਦਿੱਤਾ ਜਿਸ ਵਿਚ ੨੮੮ ਛੇਦ ਸਨ | ਜਦ ਨੁਰੇ ਨੇ ਝੋਟੀ ਨੂੰ ਝਾੜੀ ਨਾਲ ਬੰਨ ਕੇ ਚੋਣ ਲਗਿਆਂ ਤਾਂ ਉਸਦੇ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਔਸਰ ਝੋਟੀ ਨੇ ਦੁੱਧ ਦਿੱਤਾ ਅਤੇ ਗੰਗਾ ਸਾਗਰ ਵਿਚੋਂ ੨੮੮ ਛੇਕ ਹੋਣ ਨਾਲ ਵੀ ਦੁੱਧ ਨਾ ਡੁਲਿਆ | ਨੁਰੇ ਨੇ ਇਹ ਸਾਰੀ ਗਲ ਆਕੇ ਰਾਏ ਕਲੇ ਨੂੰ ਦਸੀ | ਰਾਏ ਕਲੇ ਨੇ ਸੰਗਤਾਂ ਨੂੰ ਨਾਲ ਲੈਕੇ ਗੁਰੂ ਸਾਹਿਬ ਦੇ ਦਰਸ਼ਨ ਕਰਨ ਆਇਆ |
ਇਸੇ ਸਥਾਨ ਤੇ ਗੁਰੂ ਸਾਹਿਬ ਨੇ ਰਾਏ ਕਲੇ ਨੂੰ ਕਿਹਾ ਵੀ ਸਾਨੂੰ ਕੋਈ ਘੋੜ ਸਵਾਰ ਦਿਉ ਤਾਂ ਜੋ ਸਰਹੰਦ ਜਾਕੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਖਭਰ ਮੰਗਾਈ ਜਾ ਸਕੇ | ਉਸੇ ਵੇਲੇ ਰਾਏ ਕਲੇ ਨੇ ਇਹ ਸੇਵਾ ਪ੍ਰਵਾਨ ਕੀਤੀ ਅਤੇ ਅਪਣੇ ਚਰਵਾਹੇ ਨੁਰੇ ਮਾਹੀ ਨੂੰ ਸਰਹੰਦ ਭੇਜ ਦਿੱਤਾ | ਨੁਰੇ ਮਾਹੀ ਦੀ ਭੈਣ ਸਰਹੰਦ ਵਿਆਹੀ ਹੋਈ ਸੀ | ਨੁਰਾ ਸਰਹੰਦ ਪੰਹੁਚਿਆ ਅਤੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜਾਦਿਆਂ ਦੀ ਸ਼ਹੀਦੀ ਦੀ ਵਾਰਤਾ ਸੁਣਕੇ ਰਾਏਕੋਟ ਵਾਪਿਸ ਆ ਗਿਆ ਅਤੇ ਸਾਰੀ ਖਬਰ ਗੁਰੂ ਸਾਹਿਬ ਨੂੰ ਸੁਣਾਈ ਕਿ ਕੀਵੇਂ ਛੋਟੇ ਸਾਹਿਬਜਾਦਿਆਂ ਇਸਲਾਮ ਨੂੰ ਨਾ ਕਬੁਲਦੇ ਹੋਇਆਂ ਨੂੰ ਨੀਹਾਂ ਵਿਚ ਚੁਣਵਾ ਕੇ ਸ਼ਹੀਦ ਕਰ ਦਿੱਤਾ ਗਿਆ | ਗੁਰੂ ਸਾਹਿਬ ਨੇ ਇਹ ਸਾਰੀ ਗਲ ਸੁਣ ਕੇ ਤੀਰ ਦੀ ਨੋਕ ਨਾਲ ਕਾਹੀ ਦੇ ਬੂਟੇ ਦੀ ਜੜ ਪੁੱਟੀ ਤੇ ਬਚਨ ਕੀਤਾ ਕੇ ਮੁਗਲ ਰਾਜ ਦੀ ਜੜ ਪੁੱਟੀ ਗਈ | ਉਸ ਸਮੇਂ ਰਾਏ ਕਲੇ ਨੇ ਬੇਨਤੀ ਕੀਤੀ ਕੇ ਮਹਾਰਾਜ ਮੈਂ ਵੀ ਤੁਰਕ ਹਾਂ | ਗੁਰੂ ਸਾਹਿਬ ਰਾਏ ਕਲੇ ਦੀ ਸੇਵਾ ਤੋਂ ਬਹੁਤ ਖੁਸ਼ ਸਨ | ਗੁਰੂ ਸਾਹਿਬ ਨੇ ਇਕ ਤਲਵਾਰ (ਖੰਡਾ) ਅਤੇ ਗੰਗਾ ਸਾਗਰ ਤੇ ਇਕ ਰੇਹਲ ਬਖਸ਼ਿਸ ਕਰਦੇ ਹੋਏ ਕਿਹਾ ਜਿਨਾ ਚਿਰ ਇਹਨਾਂ ਦੀ ਸੇਵਾ ਸੰਭਾਲ ਕਰਦੇ ਰਹੋਗੇ ਉਹਨਾਂ ਚਿਰ ਤੁਹਾਡੇ ਰਾਜ ਨੂੰ ਆਂਚ ਨਹੀਂ ਆਵੇਗੀ | ਰਾਏ ਕਲੇ ਦਾ ਪਰਿਵਾਰ ੧੯੪੭ ਤਕ ਰਾਏਕੋਟ ਹੀ ਰਹਿੰਦਾ ਰਿਹਾ ਅਤੇ ਸੰਗਤ ਨੂੰ ਗੰਗਾ ਸਾਗਰ ਦੇ ਦਰਸ਼ਨ ਕਰਵਾਉਂਦੇ ਸਨ | ਪਰ ੪੭ ਤੋਂ ਬਾਅਦ ਉਹ ਪਾਕਿਸਤਾਨ ਚਲੇ ਗਏ | ਗੰਗਾ ਸਾਗਰ ਅਜ ਵੀ ਉਹਨਾਂ ਦੇ ਪਰਿਵਾਰ ਕੋਲ ਸੰਭਾਲਿਆ ਹੋਇਆ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਟਾਹਲੀਆਣਾ ਸਾਹਿਬ, ਰਾਇਕੋਟ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਰਾਇਕੋਟ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
:-0091-1624-264063 |
|
|
|
|
|
|