ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਤਨ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਚ ਦਾ ਪੀਰ ਬਣਕੇ ਮਾਛੀਵਾੜਾ ਤੋਂ ਚਲ ਕੇ ਅਲਮਗੀਰ ਪਹੁੰਚੇ | ਗੁਰੂ ਸਾਹਿਬ ਦੇ ਨਾਲ ਗਨੀ ਖਾਨ ਨਬੀ ਖਾਨ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਨ | ਮੰਜੇ ਉਤੇ ਬਿਠਾ ਕੇ ਲੈਕੇ ਆਏ ਗਨੀ ਖਾਨ ਨਬੀ ਖਾਨ ਜੀ ਨੇ ਅਗਿਉਂ ਅਤੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਮੰਜਾ ਪਿਛੋਂ ਚੁਕਿਆ ਹੋਇਆ ਸੀ ਅਤੇ ਭਾਈ ਮਾਨ ਸਿੰਘ ਜੀ ਚੌਰ ਸਾਹਿਬ ਦੀ ਸੇਵਾ ਕਰਦੇ ਸਨ | ਆਲਮਗੀਰ ਵਿਚ ਭਾਈ ਨਿਹਾਹਈਆ ਜੀ ਨੇ ਗੁਰੂ ਸਾਹਿਬ ਨੂੰ ਘੋੜਾ ਭੇਂਟ ਕੀਤਾ | ਘੋੜੇ ਤੇ ਸਵਾਰ ਹੋ ਕੇ ਗੁਰੂ ਸਾਹਿਬ ਪਿੰਡ ਦੁਲੇ ਦੇ ਬਾਹਰ ਰੁਕੇ | ਉਥੋਂ ਗੁਰੂ ਸਾਹਿਬ ਨੇ ਕਿਲਾ ਰਾਏਪੁਰ ਦੇ ਸਰਦਾਰਾਂ ਨੂੰ ਸੁਨੇਹਾ ਭੇਜਿਆ ਪਰ ਉਹ ਮਿਲਣ ਨਾ ਆਏ | ਉਥੋਂ ਚਲਕੇ ਗੁਰੂ ਸਾਹਿਬ ਪਿੰਡ ਰਤਨ ਪਹੁੰਚੇ ਅਤੇ ਉਥੇ ਰਾਤ ਰੁਕੇ | ਜਦੋਂ ਕਿਲਾ ਰਾਏਪੁਰ ਦੀਆਂ ਬੀਬੀਆਂ ਨੂੰ ਪਤਾ ਲਗਿਆ ਕੇ ਸਾਡੇ ਸਰਦਾਰ ਗੁਰੂ ਸਾਹਿਬ ਦੇ ਸੱਦੇ ਤੇ ਗਏ ਨਹੀਂ ਤਾਂ ਬੀਬੀਆਂ ਨੇ ਸਰਦਾਰਾਂ ਨੂੰ ਬਹੁਤ ਲਾਹਨਤਾਂ ਪਾਈਆਂ | ਬੀਬੀਆਂ ਨੇ ਭੁੱਲ ਬਖਸ਼ਾਉਣ ਲਈ ਸ਼ਰਧਾ ਨਾਲ ਪ੍ਰਸ਼ਾਦਾ ਤਿਆਰ ਕਰਕੇ ਇਸ ਜਗਹਾ ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ ਪਿੰਡ ਰਤਨ ਪਹੁੰਚੀਆਂ | ਗੁਰੂ ਸਾਹਿਬ ਦੇ ਅਗੇ ਪ੍ਰਸ਼ਾਦਾ ਰਖਕੇ ਉਹਨਾਂ ਨੇ ਭੁਲ ਬਖਸ਼ਣ ਦੀ ਬੇਨਤੀ ਕੀਤੀ | ਗੁਰੂ ਸਾਹਿਬ ਨੇ ਪ੍ਰੇਮ ਨਾਲ ਬੀਬੀਆਂ ਨੂੰ ਬਿਠਾਇਆ ਅਤੇ ਲੰਗਰ ਪ੍ਰਸ਼ਾਦਾ ਛਕਿਆ | ਗੁਰੂ ਸਾਹਿਬ ਨੇ ਬੀਬੀਆਂ ਦੀ ਸ਼ਰਧਾ ਦੇਖ ਕੇ ਆਸ਼ੀਰਵਾਦ ਦਿਤਾ ਕੇ ਤੁਹਾਡੀਆਂ ਸਰਦਾਰੀਆਂ ਜੁਗੋ ਜੁਗ ਕਾਇਮ ਰਹਿਣਗੀਆਂ | ਜਦੋਂ ਗੁਰੂ ਸਾਹਿਬ ਇਥੋਂ ਜਾਣ ਦੀ ਤਿਆਰੀ ਕੀਤੀ ਤਾਂ ਪਿੰਡ ਰਤਨ ਦੀਆਂ ਸੰਗਤਾਂ ਨੇ ਗੁਰੂ ਸਾਹਿਬ ਨੂੰ ਕੋਈ ਨਿਸ਼ਾਨੀ ਦੇਣ ਲਈ ਕਿਹਾ | ਗੁਰੂ ਸਾਹਿਬ ਨੇ ਖੁਸ਼ ਹੋ ਕੇ ਟਾਹਲੀ ਦੀ ਦਾਤਣ ਮੰਗਵਾਈ ਅਤੇ ਇਥੇ ਗੱਡ ਦਿਤੀ ਜੋ ਕੇ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਪ੍ਰਫ਼ੁਲਤ ਹੋਇਆ | ਸਮੇਂ ਦੇ ਅਨੁਸਾਰ ਜਾਲਮਾਂ ਨੇ ਇਸ ਟਾਹਲੀ ਸਾਹਿਬ ਨੂੰ ਪੁਟਣ ਦੀ ਕੋਸ਼ਿਸ਼ ਕੀਤੀ ਪਰ ਜਾਲਮਾਂ ਨੂੰ ਟਾਹਲੀ ਦੀ ਜੜ ਨਾ ਲਭੀ | ਉਹ ਟਾਹਲੀ ਸਾਹਿਬ ਪੁਟਦੇ ਹੋਏ ਅੰਨੇ ਕੋਹੜੀ ਅਤੇ ਕਈਆਂ ਨੂੰ ਅਧਰੰਗ ਹੋ ਗਿਆ | ਉਸ ਸਮੇਂ ਇਥੇ ਇਕ ਛਪੜੀ ਵੀ ਹੁੰਦੀ ਸੀ ਜਿਸ ਵਿਚ ਗੁਰੂ ਸਾਹਿਬ ਇਸ਼ਨਾਨ ਕੀਤਾ ਅਤੇ ਵਰ ਦਿਤਾ ਕਿ ਜਿਹੜਾ ਵੀ ਇਥੇ ਇਸ਼ਨਾਨ ਕਰੇਗਾ ਉਸਦੇ ਸਾਰੇ ਰੋਗ ਕਟੇ ਜਾਣਗੇ ਅਤੇ ਮਨੋਕਾਮਨਾਮਾਂ ਪੂਰੀਆਂ ਹੋਣਗੀਆਂ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਟਾਹਲੀ ਸਾਹਿਬ, ਰਤਨ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਰਤਨ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com