ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸੋਮਾਸਰ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਟਿੱਬਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਚ ਦਾ ਪੀਰ ਬਣਕੇ ਮਾਛੀਵਾੜਾ ਤੋਂ ਅਲਮਗੀਰ ਨੂੰ ਜਾਂਦੇ ਹੋਏ ਇਥੇ ਆਏ | ਗੁਰੂ ਸਾਹਿਬ ਦੇ ਨਾਲ ਗਨੀ ਖਾਨ ਨਬੀ ਖਾਨ ਜੀ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਨ | ਮੰਜੇ ਉਤੇ ਬਿਠਾ ਕੇ ਲੈਕੇ ਆਏ ਗਨੀ ਖਾਨ ਨਬੀ ਖਾਨ ਜੀ ਨੇ ਅਗਿਉਂ ਅਤੇ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਮੰਜਾ ਪਿਛੋਂ ਚੁਕਿਆ ਹੋਇਆ ਸੀ ਅਤੇ ਭਾਈ ਮਾਨ ਸਿੰਘ ਜੀ ਚੌਰ ਸਾਹਿਬ ਦੀ ਸੇਵਾ ਕਰਦੇ ਸਨ | ਇਥੇ ਇਕ ਮਝਾਂ ਚਰਾਉਂਦੇ ਹੋਇ ਇਕ ਬੰਦੇ ਨੇ ਗੁਰੂ ਸਾਹਿਬ ਨੇ ਪਾਣੀ ਮੰਗਿਆਂ ਤਾਂ ਉਹ ਰੌਲਾ ਪਾਉਣ ਲੱਗ ਗਿਆ | ਗੁਰੂ ਸਾਹਿਬ ਇਥੇ ਪਹੁੰਚੇ ਅਤੇ ਜਮੀਨ ਤੇ ਉਤਰ ਕੇ ਆਪਣੇ ਤੀਰ ਨਾਲ ਧਰਤੀ ਨੂੰ ਛੁਇਆ ਤਾਂ ਪਾਣੀ ਦਾ ਝਰਨਾ ਫ਼ੂਟ ਪਿਆ | ਗੁਰੁ ਸਾਹਿਬ ਨੇ ਆਪ ਜਲ ਛਕਿਆ ਅਤੇ ਬਚਨ ਕੀਤਾ ਕੇ ਜੋ ਵੀ ਮਾਈ ਭਾਈ ਇਥੇ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸ ਦੀਆਂ ਮੁਰਾਦਾਂ ਪੂਰੀਆਂ ਹੋਣਗੀਆਂ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸੋਮਾਸਰ ਸਾਹਿਬ, ਟਿੱਬਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਟਿਬਾ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com