ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਮਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਛੀਵਾੜੇ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਤੇ ਸਵਾਰ ਹੋ ਕੇ ਇੱਥੇ ਪੰਹੁਚੇ | ਗੁਰੂ ਸਾਹਿਬ ਦੇ ਨਾਲ ਭਾਈ ਗਨੀ ਖਾਨ, ਭਾਈ ਨਬੀ ਖਾਨ, ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਵੀ ਸਨ | ਇਥੇ ਰੇਰੂ ਦੇ ਦਰਖਤ ਹੇਠ ਆਰਾਮ ਕੀਤਾ | ਇਸ ਨਗਰ ਵਿਚ ਜਗਤੀਆ ਨਾਮ ਦਾ ਆਦਮੀ ਰਹਿੰਦਾ ਸੀ ਜੋ ਸਾਰੇ ਪਿੰਡ ਤੋਂ ਮਾਮਲਾ ਲੈਂਦਾ ਸੀ ਜੋ ਔਰੰਗਜੇਬ ਬਾਦਸ਼ਾਹ ਦਾ ਬੰਦਾ ਸੀ ਉਸਦਾ ਭਤੀ ਜਾ ਭਾਰਾ ਮੱਲ ਜੋ ਪਿੰਡ ਵਿਚ ਰਹਿੰਦਾ ਸੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਦੁੱਧ ਲੈ ਕੇ ਆਇਆ | ਗੁਰੂ ਸਾਹਿਬ ਨੇ ਉਸਨੂੰ ਪੁਛਿਆ ਵੀ ਤੇਰਾ ਨਾਮ ਕੀ ਹੈ | ਉਸਨੇ ਦਸਿਆ ਲੇ ਮੇਰਾ ਨਾਮ ਭਾਰਾ ਹੈ ਜੀ ਗੁਰੂ ਸਾਹਿਬ ਨੇ ਵਰ ਦਿੱਤਾ ਕੇ ਤੇਰਾ ਵੰਸ ਬਹੁਤ ਅਗੇ ਵਧੇਗਾ ਭਾਰਾ ਜੀ ਮਾਂਗਟ ਗੋਤ ਨਾਲ ਸਬੰਧ ਰਖਦਾ ਸੀ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਰੇਰੂ ਸਾਹਿਬ, ਰਾਮਪੁਰ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਰਾਮਪੁਰ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|