ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਨੰਦਪੁਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਛੀਵਾੜੇ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਤੇ ਸਵਾਰ ਹੋ ਕੇ ਇੱਥੇ ਪੰਹੁਚੇ | ਗੁਰੂ ਸਾਹਿਬ ਨੇ ਇਥੇ ਰਾਤ ਰੇੜੂ ਦੇ ਦਰਖਤ ਹੇਠਾਂ ਕਟੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਨੰਦਪੁਰ ਦੀਆਂ ਸੰਗਤਾਂ ਨੇ ਪਰਿਵਾਰ ਸਮੇਤ ਆਕੇ ਦਰਸ਼ਨ ਕੀਤੇ ਅਤੇ ਜਲ ਪਾਣੀ ਦੀ ਸੇਵਾ ਕੀਤੀ ਸੰਗਤਾਂ ਦਾ ਪਿਆਰ ਦੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ | ਉਹਨਾਂ ਨੇ ਬਚਨ ਕੀਤਾ ਕੇ ਉਹਨਾਂ ਨੂੰ ਅਜ ਇਥੇ ਅਨੰਦਪੁਰ ਸਾਹਿਬ ਵਰਗੀ ਠੰਡੀ ਹਵਾ ਅਤੇ ਸੰਗਤਾਂ ਦਾ ਪਿਆਰ ਮਿਲਿਆ ਹੈ | ਗੁਰੂ ਸਾਹਿਬ ਨੂੰ ਪ੍ਰਸੰਨ ਦੇਖ ਕੇ ਸੰਗਤ ਨੇ ਬੇਨਤੀ ਕੀਤੀ ਕੇ ਸਤਿਗੁਰੂ ਜੀ ਸਾੰਨੂ ਨਿਸ਼ਾਨੀ ਬਖਸ਼ੋ | ਗੁਰੂ ਸਾਹਿਬ ਨੇ ਪ੍ਰਸੰਨ ਹੋ ਕੇ ਜਿਹੜੀ ਰੇਰੂ ਦੀ ਦਾਤਣ ਕੀਤੀ ਸੀ ਉਹ ਦਾਤਣ ਧਰਤੀ ਵਿਚ ਗੱਡ ਦਿੱਤੀ ਅਤੇ ਬਚਨ ਕੀਤਾ ਸਾਡੀ ਇਹ ਨਿਸ਼ਾਨੀ ਜੁਗਾਂ ਤਕ ਰਹੇਗੀ | ਦਾਤਣ ਤੋਂ ਬਣਿਆ ਦਰਖਤ ਅਜ ਵੀ ਹਰਿਆ ਭਰਿਆ ਮੋਜੂਦ ਹੈ | ਇਸੇ ਤੋਂ ਇਸ ਸਥਾਨ ਦਾ ਨਾਮ ਗੁਰਦੁਆਰਾ ਸ਼੍ਰੀ ਰੇਰੂ ਸਹਿਬ ਪੈ ਗਿਆ | ਜੋ ਵੀ ਮਾਈ ਭਾਈ ਸ਼ਰਧਾ ਨਾਲ ਇਥੇ ਸੀਸ ਝੁਕਾਉਂਦਾ ਹੈ ਉਹਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੂੰਦਿਆਂ ਹਨ | ਇਥੋਂ ਚਲ ਕੇ ਗੁਰੂ ਸਾਹਿਬ ਟਿਬਾ ਹੁੰਦੇ ਹੋਏ ਆਲਮਗੀਰ ਪੰਹੁਚੇ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਨੰਦਪੁਰ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਨੰਦਪੁਰ,
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com