ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਦੁਲੋ ਕਲਾਂ ਵਿਚ ਸਥਿਤ ਹੈ | ਇਥੇ ਉਹਨਾਂ ਦਿਨਾਂ ਵਿਚ ਸੰਗਲੇ ਜੰਗਲ ਵਿਚ ਸੰਤ ਨਰਾਇਣ ਦਾਸ ਰਹਿੰਦਾ ਸੀ | ਉਸਦੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦੀ ਬੜੀ ਇਛਾ ਸੀ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਲਮਗੀਰ ਤੋਂ ਘੋੜੇ ਤੇ ਸਵਾਰ ਹੋ ਕੇ ਦੁਲੇ ਪਹੁੰਚੇ ਅਤੇ ਦੁਸਰੇ ਦਿਨ ਇਥੇ ਆਏ | ਇਥੇ ਆ ਕੇ ਗੁਰੂ ਸਾਹਿਬ ਦ ਘੋੜਾ ਅਚਾਨਕ ਰੁਕ ਗਿਆ | ਗੁਰੂ ਸਾਹਿਬ ਨੇ ਲੱਤ ਨਾਲ ਘੋੜੇ ਨੂੰ ਅਁਗੇ ਚਲਣ ਦਾ ਇਸ਼ਾਰਾ ਕੀਤਾ ਪਰ ਉਹ ਅਁਗੇ ਨਾ ਵਧਿਆ | ਘੋੜੇ ਨੇ ਪੋੜ ਮਾਰ ਕੇ ਆਵਾਜ ਕੀਤੀ | ਸੰਤ ਨਰਾਇਣ ਦਾਸ ਜੀ ਆਵਾਜ ਸੁਣ ਕੇ ਬਾਹਰ ਆਏ ਤੇ ਗੁਰੂ ਸਾਹਿਬ ਦੇ ਦਰਸ਼ਨ ਹੋਏ | ਉਹਨਾਂ ਨੇ ਗੁਰੂ ਸਹਿਬ ਨੂੰ ਸੇਵਾ ਦਾ ਮੋਕਾ ਦੇਣ ਦੀ ਬੇਨਤੀ ਕੀਤੀ | ਸੰਤ ਜੀ ਨੇ ਗੁਰੂ ਸਾਹਿਬ ਤੋਂ ਇਸ ਪਿੰਡ ਦੀ ਚੜਦੀ ਕਲਾ ਮੰਗੀ | ਗੁਰੂ ਸਾਹਿਬ ਨੇ ਸੰਤ ਨੂੰ ਅਮਰ ਹੋਣ ਦਾ ਵਰ ਬਖ੍ਸ਼ਿਆ ਅਤੇ ਅਗੇ ਪਿੰਡ ਤਨ ਵਲ ਚਲੇ ਗਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ, ਦੁਲੋ ਕਲਾਂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਦੁਲੋ ਕਲਾਂ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|