ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਨੇਚ ਵਿਚ ਸਥਿਤ ਹੈ |
ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਲਮਗੀਰ ਤੋਂ ਜੋਧਾਂ ਰਤਨ ਹੁੰਦੇ ਹੋਏ ਇਥੇ ਆਏ | ਪਿੰਡ ਦੇ ਬਾਹਰ ਇਕ ਫ਼ਰਲਾਂਗ ਦੇ ਫ਼ਾਸਲੇ ਤੇ ਇਕ ਸੰਘਣੇ ਦਰਖਤਾਂ ਦੀ ਝੀੜੀ ਸੀ | ਇਥੇ ਹੀ ਨਾਲ ਹੀ ਨੀਵੀਂ ਥਾਂ ਤੇ ਕੁਝ ਪਾਣੀ ਵੀ ਸੀ | ਗੁਰੂ ਸਾਹਿਬ ਇਸ ਰਮਣੀਕ ਤੇ ਏਕਾਂਤ ਜਾਣਕੇ ਵਿਸ਼ਰਾਮ ਕਰਨ ਲਈ ਬਿਰਾਜੇ | ਉਸ ਸਮੇਂ ਗੁਰੂ ਸਾਹਿਬ ਦੇ ਨਾਲ ਪੰਜ ਪਿਆਰਿਆਂ ਵਿਚੋਂ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ ਜੀ ਅਤੇ ਭਾਈ ਮਾਨ ਸਿੰਘ ਜੀ ਸਨ | ਗੁਰੂ ਸਾਹਿਬ ਇਥੇ ਤੇ ਇਕ ਰਾਤ ਰੁਕੇ | ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਗੁਰੂ ਸਾਹਿਬ ਦੀ ਉਁਗਲੀ ਵਿਚ ਇਕ ਛੱਲਾ ਸੀ (ਜਿਸ ਦੀ ਸਹਾਇਤਾ ਦੇ ਨਾਲ ਗੁਰੂ ਸਾਹਿਬ ਤੀਰ ਚਲਾਉਂਦੇ ਸਨ ) | ਭਾਈ ਜਵਾਲਾ ਜੀ ਨੇ ਇਹ ਛੱਲਾ ਗੁਰੂ ਸਾਹਿਬ ਦੀ ਉਂਗਲ ਵਿਚੋਂ ਕਟਕੇ ਕਢਿਆ | ਗੁਰੂ ਸਾਹਿਬ ਨੇ ਭਾਈ ਜਵਾਲਾ ਜੀ ਨੂੰ ਆਸ਼ਿਰਵਾਦ ਦਿੱਤਾ ਅਤੇ ਕੁਝ ਮੰਗਣ ਲਈ ਕਿਹਾ | ਭਾਈ ਸਾਹਿਬ ਨੇ ਕਿਹਾ ਕੇ ਉਹਨਾਂ ਦੇ ਪੁਤਰਾਂ ਦਾ ਵਿਆਹ ਨਹੀਂ ਹੋ ਰਿਹਾ | ਗੁਰੂ ਸਾਹਿਬ ਨੇ ਕਿਹਾ ਤੁਹਾਡੇ ਪੁਤਰਾਂ ਦੇ ਦੋ ਦੋ ਵਿਆਹ ਹੋਣਗੇ | ਗੁਰੂ ਸਾਹਿਬ ਦੇ ਇਹ ਬਚਨ ਅਜ ਵੀ ਅਟਲ ਹਨ | ਭਾਇ ਜਵਾਲਾ ਜੀ ਦੀ ਨੋਵੀਂ ਪੁਸ਼ਤ ਪਿੰਡ ਭਮੀਂਪੁਰੇ ਵਿਚ ਰਹਿੰਦੇ ਹੈ | ਗੁਰੂ ਸਾਹਿਬ ਦਾ ਛੱਲਾ ਉਹਨਾਂ ਅਜ ਵੀ ਸੰਭਾਲ ਕੇ ਰਖਿਆ ਹੋਇਆ ਹੈ | ਜਦੋਂ ਗੁਰੂ ਸਾਹਿਬ ਸਵੇਰੇ ਜਾਨ ਲੱਗੇ ਤਾਂ ਗੁਰੂ ਸਾਹਿਬ ਪਿੰਡ ਮੋਹੀ ਬਾਰੇ ਪੁਛਿਆ | ਤਾਂ ਪਿੰਡ ਦੇ ਬਜੁਰਗਾਂ ਨੇ ਕਿਹਾ ਮੋਹੀ ਪਿੰਡ ਤਾਂ ਪਿੱਛੇ ਛੱਡ ਆਏ ਹੋ | ਗੁਰੂ ਸਾਹਿਬ ਕਹਿਣ ਲਗੇ ਜੇ ਤੁਸੀਂ ਨਾ ਚਾੰਹੁਦੇ ਹੋਏ ਵੀ ਪਿੰਡ ਵਿਚੋਂ ਦੀ ਲੰਘਾਹ ਦਿੰਦੇ ਤਾਂ ਪਿੰਡ ਦੇ ਦੁਆਲੇ ਲੋਹੇ ਦਾ ਕੋਟ ਉਸਰ ਜਾਣਾ ਸੀ ਪ੍ਰੰਤੂ ਹੁਣ ਵੀ ਜਿਹੜਾ ਵੀ ਬਾਹਰੋਂ ਹਮਲਾ ਕਰਨ ਆਊਗਾ ਹਾਰ ਕੇ ਹੀ ਜਾਵੇਗਾ | ਗੁਰੂ ਸਾਹਿਬ ਦੇ ਆਸ਼ਿਰਵਾਦ ਸਦਕਾ ਅਜ ਵੀ ਅਜਿੱਤ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ, ਮੋਹੀ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਮੋਹੀ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|