ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੋਬਿੰਦ ਸਿੰਘ ਜੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਹੇਰਾਂ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋ ਪ੍ਰਾਪਤ ਹੈ | ਤੀਸਰੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਨੇ ਭਾਈ ਹਮੀਰਾ ਜੀ ਨੂੰ ਸਿਖੀ ਪਰਚਾਰ ਲਈ ਇਸ ਇਲਾਕੇ ਵਿਚ ਭੇਜਿਆ | ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਥੇ ਭਾਈ ਕੀ ਡਰੋਲੀ ਤੋਂ ਚਲਕੇ ਮਦੋਕੇ, ਲੋਪੋ ਅਤੇ ਸਿਧਵਾ ਹੁੰਦੇ ਹੋਏ ਇਥੇ ਆਏ | ਗੁਰੂ ਸਾਹਿਬ ਸੁਧਾਰ ਵਿਚ ਤਕਰੀਬਨ ੬ ਮਹੀਨੇ ਰੁਕੇ | ਉਹਨਾਂ ਨੇ ਅਪਣੇ ਸਿਖਾਂ ਨੂੰ ਭਾਈ ਹਮੀਰਾ ਜੀ ਦਾ ਪਤਾ ਲਗਾਉਣ ਲਈ ਅਤੇ ਪਿੰਡ ਹੇਰਾਂ ਤੋਂ ਦੁੱਧ ਲਿਆਉਣ ਲਈ ਕਿਹਾ | ਜਦੋਂ ਗੁਰੂ ਸਾਹਿਬ ਦੇ ਸੇਵਕਾਂ ਨੇ ਲੋਕਾਂ ਨੂੰ ਭਾਈ ਸਾਹਿਬ ਬਾਰੇ ਪੁਛਿਆ ਅਤੇ ਕਿਹਾ ਕੇ ਗੁਰੂ ਸਾਹਿਬ ਨੇ ਉਹਨਾਂ ਤੋਂ ਦੁੱਧ ਲਿਆਉਣ ਲਈ ਕਿਹਾ ਹੈ | ਤਾਂ ਲੋਕ ਹਸਣ ਲਗ ਪਏ ਕੇ ਉਹਨਾਂ ਕੋਲ ਤਾਂ ਸਿਰਫ਼ ਔਸਰ ਮਝ ਹੈ | ਭਾਇ ਹਮੀਰਾ ਜੀ ਨੇ ਗੁਰੂ ਸਾਹਿਬ ਦ ਹੁਕਮ ਮੰਨਦਿਆਂ ਸਿਖਾਂ ਨੂੰ ਦੁੱਧ ਚੋ ਲੈਣ ਦੀ ਬੇਨਤੀ ਕੀਤੀ | ਗੁਰੂ ਸਾਹਿਬ ਦੀ ਕ੍ਰਿਪਾ ਸਦਕਾ ਉਸ ਔਸਰ ਮਝ ਨੇ ਬਾਲਟੀ ਭਰ ਕੇ ਦੁੱਧ ਦਿੱਤਾ | ਭਾਈ ਹਮੀਰਾ ਜੀ ਦੀ ਪਤਨੀ ਦੀ ਪੁਤਰ ਪ੍ਰਾਪਤੀ ਦੀ ਇਛਾ ਨੂੰ ਗੁਰੂ ਸਾਹਿਬ ਨੇ ਪਾਲੇ ਪਲੋਸੇ ਪੁਤਰ ਪ੍ਰਾਪਤੀ ਦੇ ਵਰਦਾਨ ਨਾਲ ਪੁਰਾ ਕੀਤਾ | ਭਾਇ ਹਮੀਰੇ ਨੂੰ ਮਹੰਤ ਕਿਰਪਾਲ ਦਾਸ ਦੇ ਰੂਪ ਵਿਚ ਪੁਤਰ ਮਿਲਿਆ | ਇਸੇ ਮਹੰਤ ਕਿਰ ਪਾਲ ਦਾਸ ਨੇ ਭੰਗਾਣੀ ਦੇ ਯੁਧ ਵਿਚ ਪਹਾੜੀ ਰਾਜਿਆਂ ਅਤੇ ਮੁਗਲ ਫ਼ੋਜਾਂ ਦੇ ਜਰਨੈਲ ਹਯਾਤ ਖਾਨ ਦਾਸ ਸਿਰ ਜੰਗ ਦੇ ਮੈਦਾਨ ਵਿਚ ਆਪਣੇ ਕੁਤਕੇ ਨਾਲ ਫ਼ੇਹ ਦਿੱਤਾ ਸੀ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਕਿਰਪਾਲ ਦਾਸ ਜੀ ਨੂੰ ਆਪਣੀ ਅੱਧੀ ਦਸਤਾਰ ਬਖਸ਼ਿਸ਼ ਵਜੋਂ ਦਿੱਤੀ | ਇਸ ਜੰਗ ਤੋਂ ਬਾਅਦ ਮਹੰਤ ਕਿਰਪਾਲ ਦਾਸ ਪਿੰਡ ਹੇਰਾਂ ਆਪਣੇ ਡੇਰੇ ਵਾਪਿਸ ਆ ਗਿਆ ਸੀ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਛੀਵਾੜੇ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਤੇ ਸਵਾਰ ਹੋ ਕੇ ੧੪ ਪੋਹ ੧੭੬੧ ਬਿਕੱਰਮੀ ਨੂੰ ਆਲਮਗੀਰ ਪੰਹੁਚੇ | ਆਲਮਗੀਰ ਪਿੰਡ ਦੇ ਘੋੜਿਆਂ ਦੇ ਵਪਾਰੀ ਭਾਈ ਨਗਾਹੀਆਂ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਂਟ ਕੀਤਾ | ਇਸ ਨਗਰ ਤੋਂ ਗੁਰੂ ਸਾਹਿਬ ਨੇ ਨਬੀ ਖਾਂ ਗਨੀ ਖਾਂ ਨੂੰ ਪਲੰਘ, ਸੋਨੇ ਦੇ ਕੰਗਣ ਅਤੇ ਹੁਕਮਨਾਮਾ ਦੇ ਕੇ ਵਾਪਸ ਭੇਜ ਦਿੱਤਾ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ, ਹੇਰਾਂ


ਕਿਸ ਨਾਲ ਸੰਬੰਧਤ ਹੈ:-
  • ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ :-
    ਪਿੰਡ :- ਹੇਰਾਂ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com