ਗੁਰਦੁਆਰਾ ਸ਼੍ਰੀ ਗੁਰੂਸਰ ਪਾਤਸ਼ਾਹੀ ਛੇਵੀਂ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੁਜਰਵਾਲ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਿਰਾਜ ਦੀ ਜੰਗ ਤੋਂ ਬਾਅਦ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ੨੨੦੦ ਘੋੜ ਸਵਾਰ ਦੀ ਫ਼ੋਜ ਸੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਪਿੰਡ ਵਾਲਿਆਂ ਨੂੰ ਲੱਗੀ ਪਿੰਡ ਦਾ ਚੌਧਰੀ ਫ਼ਤੂਹੀ ਵੀ ਆਪਣੇ ਸੇਵਾਦਾਰਾਂ ਨੂੰ ਲੈ ਕੇ ਗੁਰੂ ਸਾਹਿਬ ਦੀ ਸੇਵਾ ਵਿਚ ਹਾਜਿਰ ਹੋਇਆ | ਪਰ ਗੁਰੂ ਸਾਹਿਬ ਨੇ ਉਸਨੂੰ ਮਨਾਂ ਕਰ ਦਿੱਤਾ | ਜਦੋਂ ਉਸਨੇ ਵਾਰ ਵਾਰ ਗੁਰੂ ਸਾਹਿਬ ਨੂੰ ਸੇਵਾ ਬਾਰੇ ਪੁਛਿਆ ਤਾਂ ਗੁਰੂ ਸਾਹਿਬ ਨੇ ਉਸ ਕੋਲੋਂ ਉਸਦਾ ਬਾਜ ਮੰਗਿਆ | ਪਰ ਬਾਜ ਦੇ ਨਾਮ ਤੇ ਚੌਧਰੀ ਨੇ ਮਨਾਂ ਕਰ ਦਿੱਤਾ | ਜਦੋਂ ਚੌਧਰੀ ਵਾਪਿਸ ਆਪਣੇ ਕਿਲੇ ਵਿਚ ਪਹੁੰਚਿਆ ਤਾਂ ਬਾਜ ਆਪਣੇ ਗਲੇ ਵਾਲੀ ਡੋਰੀ ਨਿਗਲ ਗਿਆ ਅਤੇ ਬਾਜ ਦਰਦ ਨਾਲ ਤੜਪਣ ਲੱਗਿਆ | ਚੌਧਰੀ ਝਟਪਟ ਘੋੜੇ ਤੇ ਸਵਾਰ ਹੋ ਕੇ ਤੜਪਦੇ ਹੋਏ ਬਾਜ ਨੂੰ ਲੈ ਕੇ ਗੁਰੂ ਸਾਹਿਬ ਦੇ ਚਰਨਾਂ ਵਿਚ ਹਾਜਿਰ ਹੋਇਆ | ਆਪਣੀ ਗਲਤੀ ਦਾ ਅਹਿਸਾਸ ਕਰਦਿਆਂ ਬਾਜ ਦੀ ਜਾਨ ਬਖਸ਼ਣ ਦੀ ਅਰਦਾਸ ਕੀਤੀ | ਜਿਉਂ ਹੀ ਗੁਰੂ ਸਾਹਿਬ ਨੇ ਆਪਣਾ ਹੱਥ ਬਾਜ ਦੇ ਸਿਰ ਤੇ ਫ਼ੇਰਨਾ ਸ਼ੁਰੂ ਕੀਤਾ ਤਾਂ ਬਾਜ ਨੇ ਉਸੇ ਵਕਤ ਗੋਲਾ ਉਗਲ ਦਿੱਤਾ ਅਤੇ ਬਾਜ ਰਾਜੀ ਹੋ ਗਿਆ | ਰਬੀ ਰੰਗ ਵਿਚ ਰੰਗੇ ਗੁਰੂ ਸਾਹਿਬ ਦੇ ਇਸ ਹੈਰਾਨੀਜਨਕ ਕੋਤਕ ਦੇਖ ਕੇ ਚੌਧਰੀ ਦੇ ਮਨ ਦਾ ਅੰਦਰਲਾ ਹਨੇਰਾ ਦੂਰ ਹੋ ਗਿਆ | ਉਪਰੰਤ ਉਸਨੇ ਬਾਜ ਗੁਰੂ ਸਾਹਿਬ ਨੂੰ ਭੇਂਟ ਕਰਨਾ ਚਾਹਿਆ ਪਰ ਗੁਰੂ ਸਾਹਿਬ ਨੇ ਲੈਣ ਤੋਂ ਇਨਕਾਰ ਕਰ ਦਿੱਤਾ | ਜਿਸ ਢਾਭ ਕੰਢੇ ਗੁਰੂ ਸਾਹਿਬ ਨੇ ਉਤਾਰਾ ਕੀਤਾ ਉਹ ਥਾਂ ਪਵਿਤਰ ਸਰੋਵਰ ਬਣਿਆ ਹੋਇਆ ਹੈ | ਜਿਸ ਵਿਚ ਇਸ਼ਨਾਨ ਕਰਨ ਨਾਲ ਸਾਰੇ ਦੁਖ ਦੂਰ ਹੁੰਦੇ ਹਨ | ਗੁਰੂ ਸਾਹਿਬ ਇਸ ਸਥਾਨ ਤੇ ੬ ਮਹੀਨੇ ਅਤੇ ੧੭ ਦਿਨ ਰਹੇ|
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਪਾਤਸ਼ਾਹੀ ਛੇਵੀਂ ਸਾਹਿਬ. ਗੁਜਰਵਾਲ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਗੁਜਰਵਾਲ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|