ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਗੋਬਿੰਦ ਸਿੰਘ ਜੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਰਾਜੋਆਣਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਚਲਦੇ ਹੋਏ ਇਥੇ ਪਹੁੰਚੇ | ਇਸ ਪਿੰਡ ਦੀ ਮਾਈ ਭਟੀ ਨੇ ਗੁਰੂ ਸਾਹਿਬ ਦਾ ਸਵਾਗਤ ਕਿਤਾ ਅਤੇ ਲੰਗਰ ਪ੍ਰਸ਼ਾਦ ਛਕਾ ਕੇ ਬਹੁਤ ਸੇਵਾ ਕਿਤੀ | ਕੁਝ੍ਹ ਚਿਰ ਅਰਾਮ ਕਰਕੇ ਗੁਰੂ ਸਾਹਿਬ ਨੇ ਅੱਗੇ ਚਲਣ ਲਈ ਕੋਈ ਸਾਧਨ ਬਾਰੇ ਪੁਛਿਆ | ਮਾਤਾ ਜੀ ਦੇ ਤਿੰਨ ਪੁਤਰਾਂ ਨੇ ਗੁਰੂ ਸਾਹਿਬ ਦੀ ਸਵਾਰੀ ਨੂੰ ਚੁਕਕੇ ਪਿੰਡ ਕਮਾਲਪੁਰ ਲੈ ਗਏ | ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਹਨਾਂ ਨੂੰ ਵਰ ਮੰਗਣ ਲਈ ਕਿਹਾ | ਮਾਤਾ ਜੀ ਨੇ ਮਨਾ ਕਰ ਦਿੱਤਾ | ਜਦੋਂ ਗੁਰੂ ਸਾਹਿਬ ਨੇ ਤਿਸਰੀ ਵਾਰ ਕਿਹਾ ਤਾਂ ਮਾਤਾ ਜੀ ਨੇ ਬੇਨਤੀ ਕਿਤੀ ਕੇ ਮੇਰੇ ਪੁਤਰਾਂ ਦਾ ਵਿਆਹ ਨਹੀਂ ਹੋ ਰਿਹਾ | ਤਾਂ ਗੁਰੂ ਸਾਹਿਬ ਨੇ ਕਿਹਾ ਚਿਂਤਾ ਨਾ ਕਰੋ ਇਹਨਾਂ ਦੇ ਸੱਤ ਸੱਤ ਵਿਆਹ ਹੋਣਗੇ | ਬਾਅਦ ਵਿਚ ਉਹਨਾਂ ਦੇ ਪੁਤਰਾਂ ਦੇ ਸੱਤ ਸੱਤ ਵਿਆਹ ਹੋਏ ਅਤੇ ਇਕ ਪਿੰਡ ਤੋਂ ਤਿਨ ਪਿੰਡ ਬਣੇ ਰਾਜੋਆਣਾ ਕਲਾਂ, ਰਾਜੋਆਣਾ ਖੁਰਦ, ਅਤੇ ਤੁਘਾਲ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਗੋਬਿੰਦ ਸਿੰਘ ਜੀ ਸਾਹਿਬ, ਰਾਜੋਆਣਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਪਿੰਡ :- ਰਾਜੋਆਣਾ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com