ਗੁਰਦੁਆਰਾ ਸ਼੍ਰੀ ਖੁਹ ਸਾਹਿਬ ਪਾਤਸ਼ਾਹੀ ਛੇਵੀਂ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਨੇਚ ਵਿਚ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਚ ਦਾ ਪੀਰ ਬਣਕੇ ਮਾਛੀਵਾੜਾ ਤੋਂ ਅਲਮਗਈਰ ਨੂੰ ਜਾਂਦੇ ਹੋਏ ਇਥੇ ਆਏ | ਗੁਰੂ ਸਾਹਿਬ ਨੂੰ ਗਨੀ ਖਾਨ ਨਬੀ ਖਾਨ ਜੀ ਮੰਜੇ ਉਤੇ ਬਿਠਾ ਕੇ ਲੈਕੇ ਆਏ | ਗੁਰੂ ਸਾਹਿਬ ਦੇ ਨਾਲ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਆਦਿ ਸਨ | ਇਥੇ ਇਕ ਫ਼ਤੂ ਨਾਮ ਦਾ ਕਿਸਾਨ ਰਹਿੰਦਾ ਸੀ | ਗੁਰੂ ਸਾਹਿਬ ਨੇ ਉਸਤੋਂ ਉਸਦਾ ਘੋੜਾ ਮੰਗਿਆ | ਗੁਰੂ ਸਾਹਿਬ ਨੂੰ ਪਤਾ ਸੀ ਉਸ ਕੋਲ ਵਧਿਆ ਘੋੜਾ ਹੈ | ਉਹ ਘੋੜਾ ਲੈਕੇ ਗੁਰੂ ਸਾਹਿਬ ਕੋਲ ਅਨੰਦਪੁਰ ਸਾਹਿਬ ਆਉਂਦ ਹੁੰਦਾ ਸੀ | ਫ਼ਤਾ ਦਾ ਮਨ ਘਬਰਾ ਗਿਆ | ਮਨ ਵਿਚ ਆਇਆ ਕੇ ਜੇ ਹਾਕਮਾਂ ਨੂੰ ਪਤਾ ਲੱਗ ਗਿਆ ਤਾਂ ਬਾਗੀ ਦੀ ਮੱਦਦ ਕਰਨ ਦੇ ਬਦਲੇ ਸਜਾ ਮਿਲੇਗੀ ਅਤੇ ਨਾਲ ਜੇ ਘੋੜਾ ਗੁਰੂ ਸਾਹਿਬ ਲੈ ਗਏ ਸ਼ਾਇਦ ਨਾ ਮੋੜਨ | ਇਹ ਸੋਚ ਕੇ ਫ਼ਤਾ ਨੇ ਘਰ ਜਾ ਕੇ ਇਕ ਛੋਟੀ ਘੋੜੀ ਲਿਆ ਕੇ ਪੇਸ਼ ਕੀਤਾ | ਗੁਰੂ ਸਾਹਿਬ ਚੋਟੀ ਦੇ ਘੋੜਿਆਂ ਦੇ ਸਵਾਰ ਰਹੇ ਸਨ | ਦੇਖ ਦੇ ਹੀ ਗੁਰੂ ਸਹਿਬ ਨੇ ਕਿਹਾ ਅਸੀਂ ਟੱਟਵਾਣੀ ਉੱਤੇ ਕਦੇ ਸਵਾਰੀ ਨਹੀਂ ਕਿਤੀ | ਗੁਰੂ ਸਾਹਿਬ ਨੇ ਕਿਹਾ ਕੇ ਵਡੀ ਘੋੜੀ ਲਿਆ ਦੇ, ਅਸੀਂ ਅਗੋਂ ਹੋਰ ਬੰਦੋਬਸਤ ਕਰਕੇ ਘੋੜੀ ਮੋੜ ਦੇਵਾਂਗੇ | ਫ਼ਤੂ ਨੇ ਫ਼ੇਰ ਝੂਠ ਬੋਲਿਆ ਵੀ ਘੋੜੀ ਤਾਂ ਮੇਰਾ ਜਵਾਈ ਲੈ ਗਿਆ | ਇਸਦੇ ਝੂਠ ਨੂੰ ਸੁਣ ਕੇ ਗੁਰੂ ਸਾਹਿਬ ਸਹਿਜੇ ਹੀ ਬੋਲੇ "ਨ ਤੇਰੀ ਘੋੜੀ ਇਥੇ ਨ ਤੂੰ ਰਿਹਾ ਜਾਹ ਚਲਾ ਜਾਹ" ਐਸਾ ਸੁਣ ਕੇ ਸਿਰ ਸੁਟ ਕੇ ਘਰ ਨੂੰ ਆ ਗਿਆ ਅਗੇ ਆ ਕੇ ਦੇਖਿਆ ਅੰਧੇਰੀ ਕੋਠੀ ਵਿਚ ਸਪ ਲੜਨ ਨਾਲ ਘੋਰੀ ਮਰੀ ਪਈ ਸੀ ਘੋੜੀ ਨੂੰ ਸੁਤਿਆ ਜਾਣ ਕੇ ਪੈਰ ਦੇ ਠੇਡੇ ਨਾਲ ਉਸਨੂੰ ਉਠਾਉਣ ਦੀ ਕੋਸ਼ਿਸ਼ ਕਿਤੀ ਤਾਂ ਕੋਲ ਬੈਠੇ ਕਾਲੇ ਨਾਗ ਨੇ ਫ਼ਤੂ ਨੂੰ ਵੀ ਡੰਗ ਲਿਆ | ਗੁਰੂ ਸਾਹਿਬ ਅਗੇ ਸਾਹਨੇਵਾਲ ਨੰਦਪੁਰ ਹੁੰਦੇ ਹੋਏ ਆਲਮਗੀਰ ਵਲ ਚਲੇ ਗਏ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ, ਕਨੇਚ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਕਨੇਚ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|