ਗੁਰਦੁਆਰਾ ਸ੍ਰੀ ਕੈਂਬਾ ਸਾਹਿਬ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਇਕੋਟ ਦੇ ਪਿੰਡ ਢੱਲੀਆਂ ਵਿਚ ਸਥਿਤ ਹੈ | ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਇਥੇ ਮਹਿਰਾਜ ਦੀ ਜੰਗ ਤੋਂ ਬਾਅਦ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ੩੦੦ ਘੋੜ ਸਵਾਰਾਂ ਦੀ ਫ਼ੋਜ ਸੀ | ਗੁਰੂ ਸਾਹਿਬ ਇਥੇ ੨ ਦਿਨ ਰੁਕੇ | ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ | ਇਥੇ ਨਜਦੀਕ ਪਿੰਡ ਭੈਣੀ ਦਰੇੜਾ ਜ ਕੇ ਭਾਈ ਦੀਨਾ ਦੀ ਸਹਾਇਅਤਾ ਕਿਤੀ ਜਿਸ ਨੂੰ ਪਿੰਡ ਆਂਡਲੂ ਦੇ ਮੁਸਲਮਾਨ ਅਰਾਮ ਨਾਲ ਵਸਣ ਨਹੀਂ ਦਿਂਦੇ ਸਨ ਇਹ ਮੁਸਲਮਾਨ ਸਰਵਰ ਪੀਰ ਨੂੰ ਮਨਣ ਵਾਲੇ ਸਨ ਜੋ ਭੈਣੀ ਦਰੇੜਾ ਵਾਲਿਆਂ ਨੂੰ ਕਾਫ਼ਿਰ ਕਹਿਕੇ ਚੰਗਾ ਮਂਦਾ ਬੋਲਦੇ ਸਨ | ਗੁਰੂ ਸਾਹਿਬ ਨੇ ਉਹਨਾਂ ਨੂੰ ਸਮਝਾਈਆ ਕੇ ਸਾਰੀ ਸ਼੍ਰਿਸ਼ਟੀ ਦਾ ਮਾਲਕ ਇਕ ਹੈ | ਇਹ ਵੀ ਤੁਹਾਡੇ ਭਰਾ ਹੀ ਹਨ | ਇਹਨਾਂ ਨੂੰ ਤੰਗ ਕਰਕੇ ਤੁਸੀਂ ਅਲਾਹ ਨੂੰ ਖੁਸ਼ ਨਹੀਂ ਕਰ ਸਕੋਂਗੇ | ਉਹਨਾਂ ਨੇ ਕਸਮ ਖਾਧੀ ਕੇ ਅਸੀਂ ਦੋਵੇਂ ਨਗਰ ਭਰਾਵਾਂ ਵਾਂਗ ਰਹਾਂਗੇ | ਇਸ ਸਥਾਨ ਤੇ ਇਕ ਛਪੜੀ ਹੋਇਆ ਕਰਦੀ ਜਿਥੇ ਅਜ ਸਰੋਵਰ ਹੈ | ਸਰੋਵਰ ਦੇ ਪਿਛਲੇ ਪਾਸੇ ਕੈਂਬਾ ਦੇ ਦਰਖਤ ਸਨ ਜਿਹ ਨਾਂ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆਂ ਸੀ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਕੈਂਬਾ ਸਾਹਿਬ, ਢੱਲੀਆਂ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਢੱਲੀਆਂ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|