ਗੁਰਦੁਆਰਾ ਸ਼੍ਰੀ ਘੇਰਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਾਹਨੇਵਾਲ ਵਿਚ ਸਥਿਤ ਹੈ | ਇਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਚ ਦਾ ਪੀਰ ਬਣਕੇ ਮਾਛੀਵਾੜਾ ਤੋਂ ਅਲਮਗਈਰ ਨੂੰ ਜਾਂਦੇ ਹੋਏ ਇਥੇ ਆਏ | ਗੁਰੂ ਸਾਹਿਬ ਨੂੰ ਗਨੀ ਖਾਨ ਨਬੀ ਖਾਨ ਜੀ ਮੰਜੇ ਉਤੇ ਬਿਠਾ ਕੇ ਲੈਕੇ ਆਏ | ਗੁਰੂ ਸਾਹਿਬ ਨੇ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਕਰੀਰ ਦੇ ਦਰਖਤ ਹੇਠਾਂ ਅਰਾਮ ਕੀਤਾ | ਇਕ ਲੰਗੇ ਜਾਂਦੇ ਵਿਅਕਤੀ ਦੇ ਹਥ ਗੁਰੂ ਸਹਿਬ ਨੇ ਪਿੰਡ ਦੀ ਪੰਚਾਇਤ ਨੂੰ ਸੁਨੇਹਾ ਦੇਨ ਲਈ ਕਿਹਾ | ਪਰ ਉਸ ਵਿਅਕਤੀ ਨੇ ਦਸਿਆ ਕੇ ਇਸ ਪਿੰਡ ਦੀ ਕੋਈ ਪੰਚਾਇਤ ਨਹੀਂ ਹੈ | ਗੁਰੂ ਸਾਹਿਬ ਨੇ ਕਿਹਾ ਕੇ ਫ਼ੇਰ ਅੱਗੇ ਤੋਂ ਵੀ ਨਹੀਂ ਹੋਵੇਗੀ | ਇਹ ਕਹਿਕੇ ਗੁਰੂ ਸਾਹਿਬ ਅੱਗੇ ਚਲੇ ਗਏ | ਜਦੋਂ ਪਿੰਡ ਦੇ ਲੋਕਾਂ ਨੂੰ ਇਸ ਗਲ ਦਾ ਪਤਾ ਲਗਿਆ ਤਾਂ ਉਹਨਾਂ ਨੇ ਗੁਰੂ ਸਾਹਿਬ ਦਾ ਪਿਛਾ ਕੀਤਾ ਅਤੇ ਇਸ ਸਥਾਨ ਤੇ ਜਾ ਕੇ ਰੋਕਿਆ | ਉਹਨਾਂ ਗੁਰੂ ਸਾਹਿਬ ਤੋਂ ਮੁਆਫ਼ੀ ਮੰਗੀ ਅਤੇ ਗੁਰੂ ਸਾਹਿਬ ਦੀ ਸੇਵਾ ਕੀਤੀ | ਗੁਰੂ ਸਾਹਿਬ ਨੇ ਕਿਹਾ ਪਿੰਡ ਦੇ ਸਿਆਣੇ ਅਤੇ ਬਜੁਰਗ ਲੋਕ ਹੀ ਇਕਠੇ ਹੋ ਕੇ ਫ਼ੈਸਲਾ ਕਰਿਆ ਕਰਨਗੇ | ਅਜ ਵੀ ਇਸ ਪਿੰਡ ਦੀ ਕੋਈ ਪੰਚਾਇਤ ਨਹੀਂ ਹੈ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਘੇਰਾ ਸਾਹਿਬ, ਸਾਹਨੇਵਾਲ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:- ਪਿੰਡ :- ਰਕਬਾ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|