ਗੁਰਦੁਆਰਾ ਸ਼੍ਰੀ ਗਨੀ ਖਾਨ ਨਬੀ ਖਾਨ ਜ਼ਿਲਾ ਲੁਧਿਆਣਾ ਦੇ ਪਿੰਡ ਮਾਛੀਵਾੜਾ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਇਥੇ ਅਪਣਾ ਸਰਬੰਸ ਵਾਰ ਕੇ ਇਥੇ ਆਏ | ਮਾਛੀਵਾੜੇ ਦੇ ਵਿਚ ਗੁਰੂ ਸਾਹਿਬ ਭਾਈ ਗੁਲਬੇ ਅਤੇ ਪੰਜਾਬੇ ਦੇ ਘਰ ਰੁਕੇ | ਭਾਈ ਗਨੀ ਖਾਨ ਨਬੀ ਖਾਨ ਨੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਕੇ ਅਪਣੇ ਮੁਬਾਰਕ ਚਰਣ ਪਾ ਕੇ ਉਹਨਾਂ ਨੂੰ ਵੀ ਸੇਵਾ ਦਾ ਮੋਕਾ ਦਿਤਾ ਜਾਵੇ | ਗਨੀ ਖਾਨ ਨਬੀ ਖਾਨ ਨੇ ਬੇਨਤੀ ਕਿਤੀ ਕੇ ਮੁਗਲਾਂ ਦੇ ਸੁਹੀਏ ਬਹੁਤ ਘੁਂਮਦੇ ਹਨ ਜੇ ਕਰ ਤੁਸੀਂ ਨੀਲਾ ਬਾਣਾ ਪਾ ਕੇ ਆਊਂ ਤਾ ਠੀਕ ਰਹੁਗਾ | ਗੁਰੂ ਸਾਹਿਬ ਨੇ ਇਕ ਲਲਾਰੀ ਮਂਗਵਾ ਕੇ ਉਸਨੂੰ ਅਪਣੇ ਕਪੜੇ ਰੰਗਣ ਲਈ ਕਿਹਾ | ਲਲਾਰੀ ਨੇ ਬੇਨਤੀ ਕਿਤੀ ਕੇ ਵਸਤਰ ਉੱਠੀ ਹੋਈ ਮਁਟੀ ਵਿਚ ਰੰਗੇ ਜਾਂਦੇ ਹਨ ਜੋ ਕਿ ਰੰਗ ਪਾਉਣ ਤੋਂ ਤਿੰਨ ਦਿਨ ਬਾਦ ਚ ਉੱਠਦੀ ਹੈ | ਤਾਂ ਗੁਰੂ ਸਾਹਿਬ ਦਾ ਹੁਕਮ ਹੋਇਆ ਕਿ ਮੱਟੀ ਉਠੀ ਹਈ ਹੈ | ਤਾਂ ਲਲਾਰੀ ਨੇ ਜਾ ਕੇ ਵੇਖਿਆ ਤਾਂ ਹੈਰਾਨੀ ਦੀ ਹੱਦ ਨਾ ਰਹੀ | ਮੱਟੀ ਉਬਾਲੇ ਮਾਰ ਰਹੀ ਸੀ | ਲਲਾਰੀ ਨੂੰ ਯਕੀਨ ਹੋ ਗਿਆ ਕੇ ਇਹ ਕੋਈ ਵਲੀ ਖੁਦਾ ਦਾ ਹੈ | ਵਸਤਰ ਰੰਗ ਕੇ ਸਤਿਗੁਰਾਂ ਦੇ ਚਰਨਾ ਵਿਚ ਭੇਂਟ ਕਰ ਕੇ ਹਥ ਜੋੜ ਕੇ ਖੜਾ ਹੋ ਗਿਆ | ਗੁਰੂ ਸਾਹਿਬ ਨੇ ਰੰਗਾਈ ਦੀ ਭੇਟਾ ਦੇਣੀ ਚਾਹੀ ਤਾਂ ਲਲਾਰੀ ਨੇ ਮਨਾ ਕਰ ਦਿਤਾ | ਤਾਂ ਗੁਰੂ ਸਾਹਿਬ ਨੇ ਪੁਛਿਆ ਤੁਸੀਂ ਕੀ ਚਾਂਹੁਦੇ ਹੋ | ਲਲਾਰੀ ਨੇ ਬੇਨਤੀ ਕਿਤੀ ਕੇ ਗੁਰੂ ਸਾਹਿਬ ਮੇਰੇ ਕੋਈ ਔਲਾਦ ਨਹੀਂ ਹੈ | ਕੋਈ ਬਖਸ਼ਿਸ਼ ਕਰ ਦਿਉ | ਤਾਂ ਗੁਰੂ ਸਹੈਬ ਦਾ ਬਚਨ ਹੋਇਆ ਭਰਪੁਰ ਹੋਵੇਂਗਾ | ਦੁਸਰੀ ਬੇਨਤੀ ਹੋਈ ਕੇ ਸਾਡਾ ਗੁਜਾਰਾ ਔਖਾ ਹੋ ਰਿਹਾ ਹੈ, ਰੰਗ ਦੇ ਪੈਸਿਆਂ ਸਿਰੋਂ ਨਹੀਂ ਉਤਰਦੇ ਕੋਈ ਕਿਰਪਾ ਦ੍ਰਿਸ਼ਟੀ ਹੋਵੇ ਤਾਂ ਬਚਨ ਕਰ ਦੇਵੋ | ਗੁਰੂ ਸਾਹਿਬ ਨੇ ਬਚਨ ਕੀਤਾ ਕੇ ਜਿਸ ਮੱਟੀ ਵਿਚ ਸਾਡੇ ਲਈ ਵਸਤਰ ਰੰਗ ਕੇ ਲਿਆਇਆ ਹੈਂ ਉਸ ਵਿਚ ਅਜ ਤੋਂ ਬਾਅਦ ਕੋਈ ਰੰਗ ਨਹੀਂ ਪਾਉਣਾ | ਜੋ ਰੰਗ ਮਨ ਵਿਚ ਧਾਰ ਕੇ ਕੱਪੜਾ ਪਾਵੇਂਗਾ ਉਹੀ ਰੰਗ ਉਘੜੇਗਾ | ਮਁਟੀ ਨੂੰ ਢੱਕ ਕੇ ਰਖੀਂ, ਇਹ ਭੇਦ ਆਮ ਕੋਲ ਨਹੀਂ ਦਸਣਾ | ਉਹ ਸਥਾਨ ਗੁਰਦੁਆਰਾ ਸਾਹਿਬ ਚੁਬਾਰਾ ਸਾਹਿਬ ਇਸ ਸਥਾਨ ਤੋਂ ੫੦੦ ਮਿਟਰ ਦੀ ਦੁਰੀ ਤੇ ਸਥਿਤ ਹੈ | ਗਨੀ ਖਾਨ ਨਬੀ ਖਾਨ ਨੇ ਵੀ ਬੇਨਤੀ ਕਿਤੀ ਕੇ ਔਲਾਦ ਤਾਂ ਸਾਡੇ ਵੀ ਨਹੀਂ ਹੈ | ਗੁਰੂ ਸਾਹਿਬ ਨੇ ਕਿਹਾ ਤੁਹਡੀ ਸੇਵਾ ਪ੍ਰਵਾਨ ਹੋ ਚੁਕੀ ਹੈ | ਇਸ ਸਥਾਨ ਤੇ ਗੁਰੂ ਸਾਹਿਬ ਦਿ ਦਿਨ ਤੇ ਦੋ ਰਾਤਾਂ ਰਹੇ | ਇਸ ਸਥਾਨ ਦੋਂ ਬਾਅਦ ਗੁਰੂ ਸਾਹਿਬ ਪਾਲਕੀ ਤੇ ਸਵਾਰ ਹੋ ਕੇ ਗਨੀ ਖਾਨ ਨਬੀ ਖਾਨ ਭਾਈ ਦਇਆ ਸਿੰਘ ਜੀ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ ਜੀ ਨਾਲ ਗੁਰਦੁਆਰਾ ਸ਼੍ਰੀ ਕ੍ਰਿਪਾਨ ਭੇਂਟ ਸਾਹਿਬ, ਗੁਰਦੁਆਰਾ ਸ਼੍ਰੀ ਕਟਾਣਾ ਸਾਹਿਬ ਹੁੰਦੇ ਹੋਏ ਆਲਮਗੀਰ ਵਲ ਚਲੇ ਗਏ |
ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਨੇ ਗਨੀ ਖਾਨ ਨਬੀ ਖਾਨ ਦੀ ਸੇਵਾ ਪ੍ਰਵਾਨ ਕਰਦੇ ਹੋਏ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਹੁਕਮਨਾਮਾ ਭੇਂਟ ਕੀਤਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਗਨੀ ਖਾਨ ਨਬੀ ਖਾਨ, ਮਾਛੀਵਾੜਾ
ਕਿਸ ਨਾਲ ਸੰਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ:-
ਮਾਛੀਵਾੜਾ
ਜ਼ਿਲਾ :- ਲੁਧਿਆਣਾ
ਰਾਜ :- ਪੰਜਾਬ
|
|
|
|
|
|
|