ਗੁਰਦੁਆਰਾ ਸ਼੍ਰੀ ਢਾਬਸਰ ਸਾਹਿਬ, ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗੋਹ ਵਿਚ ਸਥਿਤ ਹੈ| ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੇ ੧੬੭੫ ਬਿ: ਨੂੰ ਪਿੰਡ ਅਜਨੇਰ ਆਏ. ਗੁਰੂ ਸਾਹਿਬ ਦੇ ਨਾਲ ੭ ਤੋਪਾਂ ਸਨ, ਨਾਲ ਹੀ ੧੧੦੦ ਘੋੜ ਸਵਾਰ ਅਤੇ ਚੰਦੂ ਕੈਦੀ (ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਣ ਵਾਲਾ) ਇਕ ੫੨ ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲ੍ਹੇ ਵਿੱਚੋਂ ੫੨ ਕੈਦੀ ਰਾਜੇ ਛਡਾਏ ਸਨ. ਉਸ ਸਮੇਂ ਇਲਾਕੇ ਦੀਆਂ ਸੰਗਤਾਂ ਇਕ ਸ਼ੇਰ ਤੋਂ ਭੈ ਭੀਤ ਸਨ | ਸੰਗਤਾ ਨੇ ਸ਼ੇਰ ਬਾਰੇ ਗੁਰੂ ਸਾਹਿਬ ਦਸਿਆ ਕਿ ਲੋਕ ਸ਼ੇਰ ਤੋਂ ਬਹੁਤ ਡਰਦੇ ਹਨ | ਸ਼ੇਰ ਦੀ ਭਾਲ ਵਿਚ ਗੁਰੂ ਸਾਹਿਬ ਜੰਗਲ ਵਿਚ ਪਹੁੰਚੇ | ਇਸ ਸਥਾਨ ਤੇ ਪਹੁੰਚ ਕੇ ਗੁਰੂ ਸਾਹਿਬ ਦੀ ਨਜਰ ਢਾਭ ਤੇ ਪਈ ਜਿਸ ਵਿਚ ਸਾਫ਼ ਪਾਣੀ ਅਤੇ ਸੰਗਣੀ ਛਾਂ ਅਤੇ ਇਕਾਂਤ ਵੇਖ ਕੇ ਇਸ ਢਾਬ ਤੇ ਕੁਝ ਸਮੇਂ ਲਈ ਅਰਾਮ ਕੀਤਾ ਅਪਣੇ ਘੋੜਿਆਂ ਨੂੰ ਅਤੇ ਫ਼ੋਜਾਂ ਨੂੰ ਢਾਬ ਦੇ ਪਵਿਤਰ ਜਲ ਛੱਕ ਕੇ ਨਿਹਾਲ ਕੀਤਾ | ਸ਼ੇਰ ਦੀ ਭਾਲ ਵਿਚ ਗੁਰੂ ਸਾਹਿਬ ਅਗਲੇ ਪਿੰਡ ਨੂੰ ਚੱਲ ਪਏ ( ਇਸ ਸਥਾਨ ਨੂੰ ਢਾਬਸਰ ਦਾ ਨਾਮ ਮਿਲਿਆ ) ਪਿਛਾ ਕਰਦੇ ਕਰਦੇ ਪਿੰਡ ਭਾਮੀਆਂ ਪਹੁੰਚ ਕੇ ਸ਼ੇਰ ਦਾ ਸ਼ਿਕਾਰ ਕੀਤਾ | ਊਸ ਸ਼ੇਰ ਦੀ ਖਲ ਉਤਾਰ ਕੇ ਸ਼੍ਰੀ ਕੀਰਤਪੁਰ ਸਾਹਿਬ ਵਿਚੇ ਬਾਬਾ ਸ਼੍ਰੀ ਚੰਦ ਜੀ ਦੇ ਆਸਣ ਲਈ ਭੇਂਟ ਕੀਤੀ | ਇਸ ਡਾਬ ਨੇ ਗੁਰੂ ਸਾਹਿਬ ਦਾ ਮਨ ਇਨਾਂ ਮੋਹ ਲਿਆ ਕਿ ਦੂਜੀ ਵਾਰ ਮਾਲਵੇ ਦੀ ਫ਼ੇਰੀ ਦੋਰਾਨ ਵੀ ਇਥੇ ਆ ਕੇ ਆਰਾਮ ਕੀਤਾ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਢਾਬਸਰ ਸਾਹਿਬ, ਗੋਹ
ਕਿਸ ਨਾਲ ਸੰਬੰਧਤ ਹੈ
:- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਗੋਹ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|