ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਕਟਾਣਾ ਵਿਚ ਸਥਿਤ ਹੈ| ਇਹ ਸਥਾਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਹੈ
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਬੰਧੀ :- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ੨੦ ਫੱਗਣ ੧੬੭੫ ਬਿ: ਨੂੰ ਇਥੇ ਆਏ. ਗੁਰੂ ਜੀ ਪਾਸ ੭ ਤੋਪਾਂ ਸਨ, ਨਾਲ ਹੀ ੧੧੦੦ ਘੋੜ ਸਵਾਰ ਅਤੇ ਚੰਦੂ ਕੈਦੀ (ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਣ ਵਾਲਾ) ਇਕ ੫੨ ਕਲੀਆਂ ਵਾਲਾ ਜਾਮਾ ਜਿਸ ਨਾਲ ਗਵਾਲੀਅਰ ਦੇ ਕਿਲ੍ਹੇ ਵਿੱਚੋਂ ੫੨ ਕੈਦੀ ਰਾਜੇ ਛਡਾਏ ਸਨ. ਆਪ ਜੀ ਨੇ ਇਕ ਰਾਤ ਇਥੇ ਵਿਸ਼ਰਾਮ ਕੀਤਾ ਤੇ ਬੇਰੀ ਸਾਹਿਬ ਨਾਲ ਆਪਣਾ ਘੋੜਾ ਬੰਨ੍ਹਿਆ ਸੀ. ਇਹ ਅਸਥਾਨ ਆਪ ਜੀ ਦਾ ਦਮਦਮਾ ਸਾਹਿਬ ਅਖਵਾਇਆ.
ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਸਬੰਧੀ :- ਸ੍ਰੀ ਗੁਰੂ ਗੋਬਿੰਦ ਸਾਹਿਬ ਜੀ, ਉੱਚ ਦੇ ਪੀਰ ਬਣ ਕੇ ੧੧ ਪੋਹ ੧੭੬੧ ਬਿ: ਨੂੰ ਇਥੇ ਆਏ. ਆਪ ਜੀ ਨਾਲ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮਾਨ ਸਿੰਘ, ਭਾਈ ਨਬੀ ਖਾਂ ਅਤੇ ਭਾਈ ਗਨੀ ਖਾਂ ਸਨ. ਆਪ ਜੀ ਨੇ ਇਥੇ ਬੇਰੀ ਹੇਠਾਂ ਪਲੰਘ ਰਖਵਾ ਕੇ ਵਿਸ਼ਰਾਮ ਕੀਤਾ. ਆਪ ਜੀ ਨੇ ਇਥੇ ਆਪਣੇ ਪਵਿੱਤਰ ਹੱਥਾਂ ਨਾਲ ਦੇਗ ਵਰਤਾਈ ਅਤੇ ਗੁਰਦੁਆਰੇ ਦਾ ਨਾਮ ’ਦੇਗਸਰ ਸਾਹਿਬ’ ਰੱਖਿਆ.
ਸੰਨ ੧੮੫੪ ਵਿਚ ਨਹਿਰ ਦਾ ਸਰਵੇ ਹੋਇਆ ਅਤੇ ਇਸ ਸਥਾਨ ਦੇ ਵਿਚੋਂ ਦੀ ਨਹਿਰ ਲੰਘਾਊਣ ਦੀ ਸਕੀਮ ਬਣਾਈ ਗਈ ਪਰ ਖੁਦਾਈ ਕਰਵਾਊਣ ਵਾਲਾ ਅੰਗਰੇਜ਼ ਇੰਜੀਨੀਅਰ ਮਿ : ਸਮਿਥ ਬੇਰੀ ਸਾਹਿਬ ਵਡਣ ਲੱਗਾ ਅੰਨਾਂ ਹੋ ਗਿਆ | ਜਿਥੇ ਬੇਰੀ ਸਾਹਿਬ ਦੇ ਕੁਲਹਾੜੀ ਵਜੀ ਉਥੇ ਖੂਨ ਨਿਕਲਣ ਲੱਗ ਪਿਆ | ਅੰਗਰੇਜ਼ ਇੰਜੀਨੀਅਰ ਬੜਾ ਪਛਤਾਇਆ ਅਤੇ ੫੧ ਰੁਪੈ ਦੀ ਦੇਗ ਕਰਾਈ ਤਾਂ ਸੁਜਾਖਾ ਹੋ ਗਿਆ. ਇਸ ਸਥਾਨ ਨੂੰ ਜ਼ਰਾ ਨਾ ਛੇੜਿਆ ਅਤੇ ਇਥੋਂ ਨਹਿਰ ਵਿੰਗੀ ਕਰਕੇ ਲੰਘਾਈ. ਗੁਰਦੁਆਰਾ ਸਾਹਿਬ ਦੇ ਕੋਲੋ ਲੰਘਦੀ ਨਹਿਰ ਸਾਰੇ ਇਤਿਹਾਸ ਦੀ ਗਵਾਹ ਹੈ ਅਤੇ ਉਹ ’ਬੇਰੀ ਸਾਹਿਬ’ ਅਜੇ ਵੀ ਮੌਜੂਦ ਹੈ. ਮਿ: ਸਮਿਥ ਦਾ ਬਣਾਇਆ ਹੋਇਆ ਛੋਟਾ ਜਿਹਾ ਗੁਰਦੁਆਰਾ ਵੀ ਨਜ਼ਦੀਕ ਥੇਹ ਉਪਰ ਖੜ੍ਹਾ ਦਿਸਦਾ ਹੈ. ਉਹ ਇਸ ਗੁਰਦੁਆਰਾ ਸਾਹਿਬ ਨੂੰ ਢਾਹ ਕੇ ਉਪਰ ਗੁਰੂਦਵਾਰਾ ਬਣਾਉਣਾ ਚਾਹੁੰਦਾ ਸੀ, ਪਰ ਇਹ ਵੱਡਾ ਗੁਰਦੁਆਰਾ ਸਾਹਿਬ ਪੂਰੀ ਸ਼ਾਨ ਨਾਲ ਕਾਇਮ ਹੈ ਅਤੇ ਇਥੇ ਹਰ ਸੰਗਰਾਂਦ ਨੂੰ ਬੜਾ ਭਾਰੀ ਜੋੜ ਮੇਲਾ ਲੱਗਦਾ ਹੈ.
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਦੇਗਸਰ ਸਾਹਿਬ ਪਾ: ਛੇਵੀ ਅਤੇ ਦਸਵੀਂ, ਕਟਾਣਾ
ਕਿਸ ਨਾਲ ਸੰਬੰਧਤ ਹੈ:-
ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ
ਸ੍ਰੀ ਗੁਰੂ ਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਕਟਾਣਾ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ :-0091 161 2833834 Fax Number :- 0091 161 284833 |
|
|
|
|
|
|