ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਚ ਸਥਿਤ ਹੈ | ਇਹ ਸਥਾਨ ਪਿੰਡ ਤੋਂ ਬਾਹਰ ਸਥਿਤ ਹੈ | ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਆਏ ਤਾਂ ਪਹਿਲਾਂ ਇਥੇ ਰੁਕੇ | ਇਥੇ ਇਕ ਸਾਧੁ ਰਹਿਂਦਾ ਸੀ | ਉਸਨੇ ਗੁਰੂ ਸਾਹਿਬ ਦੀ ਪਾਣੀ ਪਿਲਾ ਕੇ ਸੇਵਾ ਕਿਤੀ | ਉਸ ਨੇ ਗੁਰੂ ਸਾਹਿਬ ਨਾਲ ਵਿਚਾਰਾਂ ਦੀ ਸਾਂਝ ਵੀ ਕਿਤੀ | ਗੁਰੂ ਸਾਹਿਬ ਨੇ ਉਸਨੂੰ ਮੁਕਤੀ ਬਖਸ਼ੀ | ਗੁਰੂ ਸਾਹਿਬ ਨੇ ਉਸ ਨੂੰ ਬਖਸ਼ਿਆ ਕੇ ਹਰ ਆਉਣ ਵਾਲਾ ਸ਼੍ਰਧਾਲੂ ਪਹਿਲਾਂ ਤੁਹਡੇ ਦਰ ਤੇ ਮੱਥਾ ਟੇਕੇਗਾ ਫ਼ੇਰ ਸਾਹਨੂੰ ਮੱਥਾ ਟੇਕੇਗਾ | ਉਸ ਸਾਧੂ ਦਾ ਸਥਾਨ ਅਜ ਵੀ ਇਥੇ ਮੋਜੂਦ ਹੈ | ਜਦ ਪਿੰਡ ਦੀ ਸੰਗਤ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲਗਿਆ ਤਾਂ ਸੰਗਤ ਨੇ ਇਸ ਜਗਹ ਆ ਕੇ ਗੁਰੂ ਸਾਹਿਬ ਨੂੰ ਬੇਨਤੀ ਕਿਤੀ ਤੇ ਆਪਣੇ ਨਾਲ ਪਿੰਡ ਵਿਚ ਲੈ ਗਏ |
ਤਸਵੀਰਾਂ ਲਈਆਂ ਗਈਆਂ :- ੧੩ ਮਾਰਚ, ੨੦੧੦. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ, ਘੁਡਾਣੀ ਕਲਾਂ
ਕਿਸ ਨਾਲ ਸੰਬੰਧਤ ਹੈ:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :- ਪਿੰਡ :- ਘੁਡਾਣੀ ਕਲਾਂ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
:- |
|
|
|
|
|
|