ਗੁਰਦੁਆਰਾ ਸ਼੍ਰੀ ਚੌਲਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁਡਾਣੀ ਕਲਾਂ ਵਿਚ ਸਥਿਤ ਹੈ | ਜਦੋਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੁਡਾਣੀ ਕਲਾਂ ਆਏ ਤਾਂ ਗੁਰਦੁਆਰਾ ਸ਼੍ਰੀ ਦਮਦਮਾ ਸਾਹਿਬ ਵਾਲੇ ਸਥਾਨ ਤੇ ਰੁਕੇ | ਉਸ ਸਥਾਨ ਤੇ ਇਕ ਸਾਧੂ ਰਹਿੰਦਾ ਸੀ ਜਿਸ ਨੇ ਗੁਰੂ ਸਾਹਿਬ ਨੂੰ ਜੱਲ ਛਕਾਇਆ | ਗੁਰੂ ਸਾਹਿਬ ਨਾਲ ਉਸਨੇ ਵਿਚਾਰ ਸਾਂਝੇ ਕੀਤੇ ਅਤੇ ਫ਼ੇਰ ਗੁਰੂ ਸਾਹਿਬ ਨੇ ਉਸਨੂੰ ਜੀਵਨ ਮਰਨ ਦੇ ਗੇੜ ਚੋਂ ਮੁਕਤੀ ਦਿਤੀ | ਜਦੋਂ ਪਿੰਡ ਦੇ ਲੋਕਾਂ ਨੂੰ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਆ ਕੇ ਗੁਰੂ ਸਾਹਿਬ ਨੂੰ ਪਿੰਡ ਆਉਣ ਦੀ ਬੇਨਤੀ ਕਿਤੀ | ਪਿੰਡ ਆ ਕੇ ਗੁਰੂ ਸਾਹਿਬ ਭਾਈ ਸੁਰਤਿਆ ਜੀ ਦੇ ਘਰੇ ਰੁਕੇ | ਉਸ ਸਥਾਨ ਤੇ ਹੁਣ ਗੁਰਦੁਆਰਾ ਸ਼੍ਰੀ ਹਵੇਲੀ ਸਾਹਿਬ ਸਥਿਤ ਹੈ | ਗੁਰੂ ਸਾਹਿਬ ਇਸ ਪਿੰਡ ਵਿਚ ੪੫ ਦਿਨ ਰੁਕੇ | ਗੁਰੂ ਸਾਹਿਬ ਹਰ ਰੋਜ ਸਵੇਰੇ ਪਿੰਡ ਦੇ ਛਪੜ ਤੇ ਦਾਤਨ ਇਸ਼ਨਾਨ ਕਰਦੇ ਸਨ ਉਸ ਸਥਾਨ ਤੇ ਹੁਣ ਗੁਰਦੁਆਰਾ ਸ਼੍ਰੀ ਨਿਮਸਰ ਸਾਹਿਬ ਸਥਿਤ ਹੈ | ਇਸ ਸਥਾਨ ਤੇ ਹਰ ਰੋਜ ਦੀਵਾਨ ਲਗਾਉਂਦੇ ਸਨ | ਭਾਈ ਸੁਰਤਿਆ ਜੀ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਉਹਨਾਂ ਹੇਠ ਲਿਖਿਅਂ ਵਸਤਾਂ ਭੇਂਟ ਕਿਤੀਆਂ |
੫੨ ਕਲੀਆਂ ਵਾਲਾ ਚੋਲਾ ਜੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗਵਾਲਿਅਰ ਦੇ ਕਿੱਲੇ ਵਿਚੋਂ ੫੨ ਰਾਜਪੁਤ ਰਾਜਿਆਂ ਨੂੰ ਰਿਹਾ ਕਰਵਾਉਣ ਸਮੇਂ ਪਹਿਨਿਆ ਸੀ
ਜੋੜਾ ਸਾਹਿਬ
ਇਕ ਛੋਟੀ ਪੋਥੀ ਸਾਹਿਬ ਜੋ ਗੁਰੂ ਸਾਹਿਬ ਇਥੇ ਰਹਿਣ ਸਮੇਂ ਵਰਤਿਆ ਕਰਦੇ ਸਨ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
|
|
|
|
|
ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਚੌਲਾ ਸਾਹਿਬ, ਘੁਡਾਣੀ ਕਲਾਂ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ :-
ਪਿੰਡ :- ਘੁਡਾਣੀ ਕਲਾਂ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|