ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ੍ਰੀ ਚੌਬਰਾ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਸ਼ਹਿਰ ਮਾਛੀਵਾੜਾ ਵਿਚ ਸਥਿਤ ਹੈ |ਸ਼ਹਿਨਸ਼ਾਹ ਚੋਜੀ ਪ੍ਰੀਤਮ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਾਹਿਬਜ਼ਾਦੇ ਅਤੇ ਕੁੱਝ ਸਿੰਘਾਂ ਦੀ ਸ਼ਹੀਦੀ ਤੌ ਬਾਅਦ ਚਮਕੌਰ ਦੀ ਗੜ੍ਹੀ ਤੋਂ ਰਾਤ ਨੂੰ ਚਾਲੇ ਪਾ ਕੇ ਪਿੰਡ ਚੂਹੜਪੁਰ ਵਿਖੇ ਇਕ ਝਾੜ ਹੇਠਾਂ ਆਰਾਮ ਕੀਤਾ ਜਿੱਥੇ ਹੁਣ ਗੁਰਦੁਆਰਾ ਸ਼੍ਰੀ ਝਾੜ ਸਾਹਿਬ ਸੁਸ਼ੋਭਿਤ ਹੈ. ਗੁਰੂ ਸਾਹਿਬ ਨੇ ਝਾੜ ਸਾਹਿਬ ਤੋਂ ਚੱਲ ਕੇ ਮਾਛੀਵਾੜੇ ਦੇ ਜੰਗਲਾਂ ਨੂੰ ਭਾਗ ਲਾਏ. ਗੁਰੂ ਸਾਹਿਬ ਗੁਲਾਬੇ ਅਤੇ ਪੰਜਾਬੇ ਦੇ ਖੂਹ ਤੇ ਪਹੁੰਦੇ ਅਤੇ ਖੂਹ ਤੋਂ ਮਿੱਟੀ ਦੀ ਟਿੰਡ ਲੈ ਕੇ ਜੰਡ ਦੇ ਦਰਖਤ ਹੇਠ ਟਿੰਡ ਨੂੰ ਸਿਰਾਣੇ ਰੱਖ ਕੇ ਆਰਾਮ ਕੀਤਾ. ਉਹ ਜੰਡ ਦਾ ਦਰੱਖਤ ਹਾਲੇ ਵੀ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਖੱਬੇ ਪਾਸੇ ਮੌਜੂਦ ਹੈ, ਉੱਥੇ ਗੁਰੂ ਸਾਹਿਬ ਨੇ ਪ੍ਰਮਾਤਮਾ ਨੂੰ ਯਾਦ ਕਰਦਿਆਂ |

"ਮਿੱਤਰ ਪਿਆਰੇ ਨੂੰ ਹਾਲ ਮੂਰੀਦਾਂ ਦਾ ਕਹਿਣਾ "

ਸ਼ਬਦ ਉਚਾਰਨ ਕੀਤਾ. ਸਵੇਰੇ ਹੋਣ ਤੇ ਬਾਗ ਦੇ ਰਾਖੇ ਮਾਹੀ ਵੱਲੋਂ ਉਸ ਖੂਹ ਤੇ ਜਾਣ ਤੇ ਉੱਥੇ ਗੁਰੂ ਸਾਹਿਬ ਨੂੰ ਬੈਠੇ ਵੇਖਿਆ ਤਾਂ ਉਸ ਨੇ ਬਾਗ ਦੇ ਮਾਲਕ ਗੁਲਾਬੇ ਅਤੇ ਪੰਜਾਬੇ ਨੂੰ ਜਾ ਕੇ ਦੱਸਿਆ, ਪਤਾ ਲੱਗਣ ਤੇ ਭਾਈ ਗੁਲਾਬਾ ਅਤੇ ਪੰਜਾਬਾ ਖੂਹ ਤੋਂ ਗੁਰੂ ਸਾਹਿਬ ਨੂੰ ਆਪਣੇ ਘਰ ਇਸ ਜਗਾਹ ਮਾਛੀਵਾੜੇ ਲੈ ਆਏ, ਜਿੱਥੇ ਇਹ ਗੁਰਦੁਆਰਾ ਸ਼੍ਰੀ ਚੁਬਾਰਾ ਸਾਹਿਬ ਸੇਭਾਏਮਾਨ ਹੈ. ਇਸ ਜਗਾਹ ਪੁਰ ਮਾਤਾ ਹਰਦੇਈ ਜੀ ਜੋ ਗੁਰੂ ਸਾਹਿਬ ਜੀ ਦੀ ਬਹੁਤ ਸ਼ਰਧਾਲੂ ਸੀ, ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਉਸ ਵੱਲੋਂ ਸ਼ਰਧਾ ਨਾਲ ਤਿਆਰ ਕੀਤਾ ਪੁਸ਼ਾਕਾ ਗ੍ਰਹਿਣ ਕੀਤਾ ਅਤੇ ਬਾਅਦ ਵਿੱਚ ਇਸ ਪੁਸ਼ਾਕੇ ਨੂੰ ਉਚ ਦਾ ਪੀਰ ਬਣਨ ਸਮੇਂ ਲਲਾਰੀ ਪਾਸੋਂ ਨੀਲੇ ਰੰਗ ਦਾ ਰੰਗਵਾਇਆ. ਜਿਸ ਮੱਟ ਵਿੱਚ ਨੀਲਾ ਰੰਗ ਕਰਵਾਇਆ ਸੀ, ਉਹ ਮੱਟ ਅੱਜ ਵੀ ਗੁਰਦੁਆਰਾ ਸਾਹਿਬ ਵਿਖੇ ਸੁਸ਼ੋਭਿਤ ਹੈ | ਗੁਰੂ ਸਾਹਿਬ ਦੀ ਚਰਨ ਛੋਹ ਪ੍ਰਾਪਤ ਇਸ ਪਵਿੱਤਰ ਧਰਤੀ ਤੇ ਸੰਸਾਰ ਵਿੱਚੋਂ ਲੱਖਾਂ ਸ਼ਰਧਾਲੂ ਪੁੱਜਦੇ ਹਨ ਅਤੇ ਨਮਸਕਾਰ ਕਰਕੇ ਆਪਣਾ ਜੀਵਨ ਸਫਲ ਕਰ ਰਹੇ ਹਨ |

ਤਸਵੀਰਾਂ ਲਈਆਂ ਗਈਆਂ :- ੪ ਮਈ, ੨੦੦੮.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ੍ਰੀ ਚੌਬਰਾ ਸਾਹਿਬ, ਮਾਛੀਵਾੜਾ


ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • ਪਤਾ:-
    ਮਾਛੀਵਾੜਾ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com