ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਬੇਰੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਲੱਲ ਕਲਾਂ ਵਿਚ ਸਥਿਤ ਹੈ |੬ ਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ੧੯ ਫੱਗਣ ੧੬੭੫ ਬਿ: ਨੂੰ ਇੱਥੇ ਆਏ | ਇੱਕ ਰਾਤ ਇੱਥੇ ਵਿਸ਼ਰਾਮ ਕੀਤਾ ਅਤੇ ਬੇਰੀ ਸਾਹਿਬ ਨਾਲ ਅਪਣਾ ਘੋੜਾ ਬੰਨਿਆ | ਗੁਰੂ ਸਾਹਿਬ ਨੇ ਇੱਥੇ ਇਕ ਕੋਹੜੀ ਜੋ ਕੁਸ਼ਟ ਰੋਗ ਨਾਲ ਪੀੜਤ ਸੀ ਰਾਜੀ ਕੀਤਾ ਜੋ ਕੁਝ ਵਿੱਥ ਤੇ ਕੂਲੀ ਬਣਾ ਕੇ ਰਹਿੰਦਾ ਸੀ| ਉਸਨੂੰ ਜਦੋਂ ਗੁਰੂ ਸਾਹਿਬ ਦੇ ਆਉਣ ਦਾ ਪਤਾ ਲੱਗਿਆ ਤਾਂ ਉਸਨੇ ਕਿਹਾ ਮਾਹਾਰਾਜ ਮੈਂ ਬਹੁਤ ਦੁਖੀ ਹਾਂ, ਕਿਉਂਕਿ ਮੈਨੂੰ ਕੁਸ਼ਟ ਰੋਗ ਹੈ | ਗੁਰੂ ਸਾਹਿਬ ਨੇ ਹੁਕਮ ਕੀਤਾ ਜਾ ਭਾਈ ਘੋੜੇ ਦੇ ਮੂੰਹ ਵਿਚੋਂ ਨਿਕਲਦੀ ਝੱਗ ਮੱਲਕੇ ਇਸ ਛੱਪੜੀ ਵਿੱਚ ਇਸ਼ਨਾਨ ਕਰ ਲੈ, ਇਸ਼ਨਾਨ ਕਰਕੇ ਕੋਹੜੀ ਬਿਲਕੁਲ ਠੀਕ ਹੋ ਗਿਆ, ਹੁਣ ਵੀ ਜੋ ਫੋੜੇ-ਫਿਨਸੀ ਵਾਲਾ ਨਿਹਚਾ ਨਾਲ ਇਸ ਸਰੋਵਰ ਵਿਚ ਇਸ਼ਨਾਨ ਕਰਦਾ ਹੈ ਉਹ ਠੀਕ ਹੋ ਜਾਂਦਾ ਹੈ |

ਤਸਵੀਰਾਂ ਲਈਆਂ ਗਈਆਂ :- ੧੮ ਸਤੰਬਰ, ੨੦੧੧.
 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਬੇਰੀ ਸਾਹਿਬ, ਲੱਲ ਕਲਾਂ


ਕਿਸ ਨਾਲ ਸੰਬੰਧਤ ਹੈ :-
  • ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਲੱਲ ਕਲਾਂ
    ਜ਼ਿਲ੍ਹਾ :- ਲੁਧਿਆਣਾ
    ਰਾਜ :- ਪੰਜਾਬ
    ਫ਼ੋਨ ਨੰਬਰ :-
     

     
     
    ItihaasakGurudwaras.com