ਗੁਰਦੁਆਰਾ ਸ਼੍ਰੀ ਅਟਾਰੀ ਸਾਹਿਬ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਘੁੰਗਰਾਲੀ ਸਿੱਖਾਂ ਵਿਚ ਸਥਿਤ ਹੈ | ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਤੇ ਸਵਾਰ ਹੋ ਕੇ ਪੰਹੁਚੇ | ਗੁਰੂ ਸਾਹਿਬ ਦੇ ਨਾਲ ਗਨੀ ਖਾਨ ਅਤੇ ਨਬੀ ਖਾਨ ਸਨ | ਇਥੇ ਗੁਰੂ ਸਾਹਿਬ ਨੇ ਭਾਈ ਨਥੂ ਜੀ ਨੂੰ ਬੁਲਾਇਆ | ਭਾਈ ਨਥੂ ਜੀ ਗੁਰੂ ਸਾਹਿਬ ਦੇ ਸੇਵਕ ਸਨ | ਉਹਨਾਂ ਨੇ ਗੁਰੂ ਸਾਹਿਬ ਨੂੰ ਅਨੰਦਪੁਰ ਸਾਹਿਬ ਵਿਖੇ ਹੱਥ ਨਾਲ ਬਣਾ ਕੇ ਸ਼ਸ਼ਤਰ ਭੇਂਟ ਕੀਤੇ ਸੀ | ਭਾਈ ਨਥੂ ਜੀ ਗੁਰੂ ਸਾਹਿਬ ਨੂੰ ਮਿਲਣ ਆਏ ਅਤੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ ਅਤੇ ਗੁਰੂ ਸਾਹਿਬ ਨੂੰ ੨੨ ਤੀਰ ਦੋ ਕਿਰਪਾਨਾਂ ਅਤੇ ੨ ਪਿਸਤੋਲ ਭੇਂਟ ਕੀਤੀਆਂ | ਗੁਰੂ ਸਾਹਿਬ ਨੇ ਖੁਸ਼ ਹੋ ਕੇ ਭਾਈ ਸਾਹਿਬ ਨੂੰ ਕੁਝ ਸੋਨੇ ਦੀਆਂ ਮੋਹਰਾਂ ਦਿੱਤੀਆਂ | ਇਥੇ ਰਾਤ ਕਟਕੇ ਗੁਰੂ ਸਾਹਿਬ ਪਿੰਡ ਲਹਿਲੀ ਕਲਾਂ ਵਲ ਚਲੇ ਗਏ | ਭਾਈ ਨਥੂ ਜੀ ਬਾਅਦ ਵਿਚ ਭਾਈ ਨਾਨੂੰ ਸਿੰਘ ਜੀ ਦੇ ਨਾਮ ਨਾਲ ਮਸ਼ਹੂਰ ਹੋਏ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:-
ਗੁਰਦੁਆਰਾ ਸ਼੍ਰੀ ਅਟਾਰੀ ਸਾਹਿਬ, ਘੁੰਗਰਾਲੀ ਸਿਖਾਂ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ
:- ਪਿੰਡ :- ਘੁੰਗਰਾਲੀ ਸਿਖਾਂ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ
|
|
|
|
|
|
|