ਗੁਰਦੁਆਰਾ ਸ਼੍ਰੀ ਮੰਜੀ ਸਾਹਿਬ (ਆਲਮਗੀਰ) ਜ਼ਿਲ੍ਹਾ ਲੁਧਿਆਣਾ ਦੇ ਪਿੰਡ ਆਲਮਗੀਰ ਵਿਚ ਸਥਿਤ ਹੈ | ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣਾ ਸਾਰਾ ਪਰਿਵਾਰ ਸ਼ਹੀਦ ਕਰਵਾ ਕੇ ਮਾਛੀਵਾੜੇ ਤੋਂ ਉੱਚ ਦਾ ਪੀਰ ਦੇ ਰੂਪ ਵਿੱਚ ਪਲੰਘ ਤੇ ਸਵਾਰ ਹੋ ਕੇ ੧੪ ਪੋਹ ੧੭੬੧ ਬਿਕੱਰਮੀ ਨੂੰ ਇੱਥੇ ਪੰਹੁਚੇ | ਇਸ ਪਿੰਡ ਦੇ ਘੋੜਿਆਂ ਦੇ ਵਪਾਰੀ ਭਾਈ ਨਗਾਹੀਆਂ ਸਿੰਘ ਨੇ ਗੁਰੂ ਸਾਹਿਬ ਨੂੰ ਘੋੜਾ ਭੇਂਟ ਕੀਤਾ | ਨਬੀ ਖਾਂ ਗਨੀ ਖਾਂ ਨੂੰ ਪਲੰਘ ਦੇ ਕੇ ਵਾਪਸ ਭੇਜ ਦਿੱਤਾ | ਗੁਰੂ ਸਾਹਿਬ ਨੇ ਗੋਹਾ ਚੁਗਦੀ ਮਾਈ ਨੂੰ ਪੁਛਿਆ ਮਾਈ ਜੀ ਇਥੇ ਕਿਤੇ ਇਸ਼ਨਾਨ ਕਰਨ ਨੂੰ ਜੱਲ ਮਿਲ ਸਕਦਾ ਹੈ ਤਾਂ ਮਾਈ ਨੇ ਕਿਹਾ "ਪੀਰ ਜੀ ਇਹ ਥੇਹ ਦੀ ਧਰਤੀ ਹੈ ਇੱਥੇ ਜਲ ਨਹੀ ਹੈ ਦੂਰ ਇਕ ਖੂਹ ਹੈ ਪਰ ਉਥੇ ਇਕ ਬਹੁਤ ਵੱਡੀ ਸਰਾਲ ਰਹਿੰਦੀ ਹੈ| ਉਥੇ ਕੋਈ ਨਹੀ ਜਾ ਸਕਦਾ ਗੁਰੂ ਸਾਹਿਬ ਨੇ ਇਕ ਤੀਰ ਮਾਰ ਕੇ ਸਰਾਲ ਦੀ ਮੁਕਤੀ ਕੀਤੀ ਤੇ ਉਹ ਖੂਹ ਵਿੱਚ ਡਿੱਗ ਪਈ | ਸਿੱਖ ਪਾਣੀ ਲੈਣ ਗਏ ਤਾਂ ਪਾਣੀ ਖਰਾਬ ਸੀ ਇਸ ਕਰਕੇ ਜਿੱਥੇ ਗੁਰੂ ਸਾਹਿਬ ਆਪ ਬੈਠੇ ਸਨ ਨੇੜੇ ਜਿਹੇ ਇਕ ਹੋਰ ਤੀਰ ਮਾਰਿਆ ਤਾਂ ਧਰਤੀ ਦੀ ਹਿੱਕ ਵਿੱਚੋ ਪਵਿੱਰ ਜਲ ਦਾ ਸੋਮਾ ਫੁਟ ਪਿਆ ਤੇ ਸਿੱਖਾਂ ਨੇ ਇਸ਼ਨਾਨ ਪਾਨ ਕੀਤਾ| ਇਹ ਕੌਤਕ ਦੇਖ ਕੇ ਮਾਈ ਗੁਰੂ ਸਾਹਿਬ ਦੇ ਚਰਨਾਂ ਤੇ ਡਿੱਗ ਪਈ ਤੇ ਕਹਿਣ ਲੱਗੀ, ਪੀਰ ਜੀ ਤੁਸੀ ਤਾਂ ਕਮਾਲ ਦੇ ਪੀਰ ਹੋ ਮੇਰੀ ਇਕ ਅਰਜ਼ ਹੈ ਮੈਨੂੰ ਕੋਹੜ ਹੈ ਮੈਂ ਅਨੇਕਾਂ ਪਾਸੋ ਇਲਾਜ ਕਰਾਇਆ ਪਰ ਠੀਕ ਨਹੀ ਹੋਇਆ ਆਪ ਇਸ ਦਾ ਇਲਾਜ ਕਰੋ ਅਤੇ ਮੇਰਾ ਇਲਾਜ ਕਰੋ ਅਤੇ ਮੇਰਾ ਰੋਗ ਦੂਰ ਕਰੋ ਗੁਰੂ ਸਾਹਿਬ ਨੇ ਕਿਹਾ ਮਾਤਾ ਜੀ ਇਸ ਸੋਮੇਂ ਵਿਚੋਂ ਜੋ ਵੀ ਸ਼ਰਧਾ ਨਾਲ ਇਸ਼ਨਾਨ ਕਰੇਗਾ ਉਸ ਦੇ ਦੁੱਖ ਦਲਿੱਦਰ ਵਾਹਿਗੁਰੂ ਆਪ ਦੂਰ ਕਰੇਗਾ | ਗੁਰੂ ਸਾਹਿਬ ਭਾਈ ਨਗਾਰਿਆ ਸਿੰਘ ਦੇ ਦਿਤੇ ਘੋੜੇ ਤੇ ਚੜ ਕੇ ਰਾਏਕੋਟ ਵੱਲ ਚਲੇ ਗਏ| ਮਾਈ ਨੇ ਉਸ ਸੋਮੇ ਵਿੱਚ ਇਸ਼ਨਾਨ ਕੀਤਾ ਤੇ ਬਿਲਕਲ ਠੀਕ ਹੋ ਗਈ | ਪਿੰਡ ਜਾ ਕੇ ਸਾਰੀ ਵਿਆਖਿਆ ਸੁਣਾਈ ਜਿਸ ਥਾਂ ਤੇ ਗੁਰੂ ਸਾਹਿਬ ਦਾ ਮੰਜਾ ਭਾਈ ਨਬੀ ਖਾਂ ਗਨੀ ਖਾਂ ਨੇ ਰੱਖਿਆ ਸੀ| ਉਸ ਥਾਂ ਤੇ ਅੱਜ ਛੇ ਮੰਜਿਲਾ ਗੁਰਦੁਆਰਾ ਮੰਜੀ ਸਾਹਿਬ ਬਣਿਆ ਹੋਇਆ ਹੈ| ਜਿਸ ਉਪਰ ਸੋਨੇ ਦਾ ਕਲਸ ਚੱਮਕ ਰਿਹਾ ਹੈ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:-
ਗੁਰਦੁਆਰਾ ਸ਼੍ਰੀ ਮੰਜੀ ਸਾਹਿਬ, ਆਲਮਗੀਰ ਗੁਰਦਵਾਰਾ ਸ਼੍ਰੀ ਆਲਮਗੀਰ ਸਾਹਿਬ
ਕਿਸ ਨਾਲ ਸੰਬੰਧਤ ਹੈ:-
ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
ਪਤਾ :-
ਪਿੰਡ :- ਆਲਮਗੀਰ
ਜ਼ਿਲ੍ਹਾ :- ਲੁਧਿਆਣਾ
ਰਾਜ :- ਪੰਜਾਬ
ਫ਼ੋਨ ਨੰਬਰ:-੦੦੯੧-੧੬੧-੨੮੧੧੬੮, ੨੮੧੧੨੦੩ |
|
|
|
|
|
|