ਗੁਰਦੁਆਰਾ ਸ਼੍ਰੀ ਬੇਰ ਸਾਹਿਬ ਜ਼ਿਲ੍ਹਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਸ਼੍ਰੀ ਗੁਰੂ ਨਾਨਕ ਦੇਵ ਜੀ ਹਰ ਰੋਜ਼ ਸਵੇਰੇ ਬੇਈਂ ਨਦੀ ਵਿਚ ਇਸ਼ਨਾਨ ਕਰਕੇ ਇਸ ਸਥਾਨ ਤੇ ਭਗਤੀ ਕਰਿਆ ਕਰਦੇ ਸਨ | ਗੁਰੂ ਸਾਹਿਬ ਨੇ ਇਸ ਸਥਾਨ ਤੇ ੧੪ ਸਾਲ ੯ ਮਹੀਨੇ ਅਤੇ ੧੩ ਦਿਨ ਗੁਜਾਰੇ | ਇਕ ਦਿਨ ਜਦ ਗੁਰੂ ਸਾਹਿਬ ਬੇਈਂ ਨਦੀ ਵਿਚ ਚੁਬੀ ਮਾਰੀ ਤਾਂ ਤੀਸਰੇ ਦਿਨ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਵਾਲੇ ਸਥਾਨ ਤੇ ਪ੍ਰਗਟ ਹੋਏ | ਇਸ ਤੋਂ ਬਾਅਦ ਗੁਰੂ ਸਾਹਿਬ ਨੇ ਸਿਖੀ ਦੇ ਪ੍ਰਚਾਰ ਲਈ ਘਰ ਬਾਰ ਛੱਡ ਦਿੱਤਾ ਅਤੇ ਚਾਰ ਉਦਾਸੀਆਂ ਕਿਤੀਆਂ | ਇਸ ਸਥਾਨ ਤੇ ਗੁਰੂ ਸਾਹਿਬ ਨੇ ਅਪਣੇ ਹਥੀਂ ਬੇਰ ਦਾ ਬੁਟਾ ਲਗਾਇਆ ਜੋ ਅਜ ਇਕ ਦਰਖਤ ਦੇ ਰੁਪ ਵਿਚ ਖੜਾ ਹੈ |
ਤਸਵੀਰਾਂ ਲਈਆਂ ਗਈਆਂ :- ੧੫ ਮਾਰਚ, ੨੦੦੮. |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਬੇਰ ਸਾਹਿਬ, ਸੁਲਤਾਨਪੁਰ ਲੋਧੀ
ਕਿਸ ਨਾਲ ਸੰਬੰਧਤ ਹੈ :- ਸ਼੍ਰੀ ਗੁਰੂ ਨਾਨਕ ਦੇਵ ਜੀ
ਪਤਾ:- ਸੁਲਤਾਨਪੁਰ ਲੋਧੀ
ਜ਼ਿਲ੍ਹਾ :- ਕਪੁਰਥਲਾ
ਰਾਜ :- ਪੰਜਾਬ
ਫ਼ੋਨ ਨੰਬਰ
:-੦੦੯੧-੧੮੨੮-੨੨੨੦੪੧ |
|
|
|
|
|
|