ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ ਜ਼ਿਲ੍ਹਾ ਕਪੁਰਥਲਾ ਦੇ ਸ਼ਹਿਰ ਸੁਲਤਾਨਪੁਰ ਲੋਧੀ ਵਿਚ ਸਥਿਤ ਹੈ | ਇਕ ਵਾਰ ਮੁਸਲਮਾਨਾਂ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੂੰ ਪੁਛਿਆ ਵੀ ਉਹ ਹਿੰਦੂ ਹਨ ਕੇ ਮੁਸਲਮਾਨ | ਗੁਰੂ ਸਾਹਿਬ ਨੇ ਕਿਹਾ ਉਹ ਦੋਨਾਂ ਦੇ ਸਾਂਝੇ ਹਨ | ਤਾਂ ਮੁਸਲਮਾਨਾਂ ਨੇ ਕਿਹਾ ਚਲੋ ਸਾਡੇ ਨਾਲ ਨਮਾਜ਼ ਅਦਾ ਕਰੋ | ਗੁਰੂ ਸਾਹਿਬ ਉਹਨਾਂ ਦੇ ਨਾਲ ਚਲੇ ਗਏ ਸਾਰੇ ਜਣੇ ਮਸਜਿਦ ਵਿਚ ਖੜੇ ਹੋ ਗਏ ਅਤੇ ਨਮਾਜ਼ ਅਦਾ ਕਰਨ ਲਗੇ | ਪਰ ਗੁਰੂ ਸਾਹਿਬ ਸਿੱਧੇ ਹੀ ਖੜੇ ਰਹੇ | ਨਮਾਜ਼ ਅਦਾ ਕਰਨ ਤੋਂ ਬਾਅਦ ਮੁਸਲਮਾਨਾਂ ਨੇ ਗੁਰੂ ਸਾਹਿਬ ਨੂੰ ਗੁਸੇ ਵਿਚ ਪੁਛਿਆ ਤੁਸੀਂ ਨਮਾਜ ਕਿਉਂ ਨਹੀਂ ਅਦਾ ਕੀਤੀ | ਗੁਰੂ ਸਾਹਿਬ ਨੇ ਕਿਹਾ ਨਮਾਜ਼ ਤਾਂ ਤੁਸੀਂ ਵੀ ਨਹੀਂ ਅਦਾ ਕੀਤੀ ਨਵਾਬ ਨੇ ਕਿਹਾ ਉਹਨਾਂ ਨਮਾਜ਼ ਅਦਾ ਕੀਤੀ ਹੈ | ਗੁਰੂ ਸਾਹਿਬ ਨੇ ਕਿਹਾ ਤੁਹਾਡਾ ਦਿਮਾਗ ਤਾਂ ਕਾਬੁਲ ਘੋੜੇ ਖਰੀਦਣ ਗਿਆ ਸੀ ਤੁਸੀਂ ਸ਼ਰੀਰਕ ਰੂਪ ਵਿਚ ਇਥੇ ਮੋਜੂਦ ਸੀ ਪਰ ਦਿਮਾਗੀ ਤੋਰ ਤੇ ਨਹੀਂ | ਇਹ ਗਲ ਸੁਣ ਕੇ ਖਾਨ ਨੇ ਕਿਹਾ ਤੁਸੀਂ ਕਾਜ਼ੀ ਸਾਹਿਬ ਦੇ ਨਾਲ ਅਦਾ ਕਰਨੀ ਸੀ | ਗੁਰੂ ਸਾਹਿਬ ਨੇ ਕਿਹਾ ਉਹ ਵੀ ਸ਼ਰੀਰਕ ਰੂਪ ਵਿਚ ਹੀ ਸ਼ਾਮਿਲ ਸੀ ਦਿਮਾਗੀ ਤੋਰ ਤੇ ਉਹ ਆਪਣੇ ਨਂਵੇ ਜੰਮੇ ਵਛੇ ਦੀ ਫ਼ਿਕਰ ਵਿਚ ਸਨ ਕੇ ਕਿਤੇ ਉਹ ਖੂਹ ਵਿਚ ਨਾ ਡਿੱਗ ਪਏ | ਇਹ ਗਲ ਸੁਣਕੇ ਸਾਰੇ ਬਹੁਤ ਸ਼ਰਮਿੰਦਾ ਹੋਏ ਅਤੇ ਗੁਰੂ ਸਾਹਿਬ ਦੇ ਚਰਨਾ ਵਿਚ ਡਿੱਗ ਪਏ ਅਤੇ ਮੁਆਫ਼ੀ ਮੰਗਣ ਲਗੇ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
 
ਵਧੇਰੇ ਜਾਣਕਾਰੀ
:-
ਗੁਰਦੁਆਰਾ ਸ਼੍ਰੀ ਅੰਤਰਯਾਮਤਾ ਸਾਹਿਬ, ਸੁਲਤਾਨਪੁਰ ਲੋਧੀ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਨਾਨਕ ਦੇਵ ਜੀ

  • ਪਤਾ :-
    ਸੁਲਤਾਨਪੁਰ ਲੋਧੀ
    ਜ਼ਿਲ੍ਹਾ :- ਕਪੁਰਥਲਾ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com