ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪਿਪਲੀ ਸਾਹਿਬ ਜ਼ਿਲ੍ਹਾ ਜਲੰਧਰ ਦੇ ਪਿੰਡ ਬਿਲਗਾ ਵਿਚ ਸਥਿਤ ਹੈ | ਸ਼੍ਰੀ ਗੁਰੂ ਅਰਜਨ ਦੇਵ ਜੀ ਆਪਣੇ ਵਿਆਹ ਦੇ ਮੋਕੇ ਤੇ ਇਥੇ ਰੁਕੇ | ਗੁਰੂ ਸਾਹਿਬ ਦੇ ਨਾਲ ਬਾਬਾ ਬੁਢਾ ਜੀ, ਭਾਈ ਮੰਜ ਜੀ, ਭਾਈ ਸ਼ਾਲੋ ਜੀ ਭਾਈ ਗੁਰ ਦਾਸ ਜੀ ਭਾਈ ਗੁਰਦਾਸ ਜੀ, ਸਾਈਂ ਮੀਆਂ ਮੀਰ ਜੀ ਅਤੇ ਹੋਰ ਸਾਧੂ ਵੀ ਸਨ | ਗੁਰੂ ਸਾਹਿਬ ਦੀ ਬਾਰਾਤ ਇਥੇ ਸ਼੍ਰੀ ਗੋਇੰਦਵਾਲ ਸਾਹਿਬ ਤੋਂ ਚਲਕੇ ਆਈ | ਗੁਰੂ ਸਾਹਿਬ ਇਥੇ ਦੋ ਰਾਤਾਂ ਰੁਕੇ | ਪਿੰਡ ਦੀ ਸੰਗਤ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕੀਤੀ | ਉਹਨਾਂ ਦਿਨਾਂ ਵਿਚ ਬਿਲਗਾ ਕੇਵਲ ਸੱਤ ਝੁਗੀਆਂ ਤਕ ਹੀ ਸਿਮਤ ਸੀ ਗੁਰੂ ਸਾਹਿਬ ਨੇ ਆਸ਼ਿਰਵਾਦ ਦਿੱਤਾ ਬਿਲਗਾ ਇਕ ਵਡਾ ਪਿੰਡ ਬਣੂਗਾ | ਗੁਰੂ ਸਾਹਿਬ ਇਥੇ ਪਿਪਲ ਦੇ ਦਰਖਤ ਹੇਠ ਤਪ ਕਰਦੇ ਸਨ ਜਿਸ ਕਰਕੇ ਇਸ ਸਥਾਨ ਦਾ ਨਾਮ ਪਿਪਲੀ ਸਾਹਿਬ ਪੈ ਗਿਆ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਪਿਪਲੀ ਸਾਹਿਬ, ਬਿਲਗਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਅਰਜਨ ਦੇਵ ਜੀ

  • ਪਤਾ :-
    ਪਿੰਡ :- ਬਿਲਗਾ
    ਜ਼ਿਲ੍ਹਾ :- ਜਲੰਧਰ
    ਰਾਜ :- ਪੰਜਾਬ
    ਫ਼ੋਨ ਨੰਬਰ
     

     
     
    ItihaasakGurudwaras.com