ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਪੰਜ ਤੀਰਥ ਸਾਹਿਬ ਜ਼ਿਲਾ ਜਲੰਧਰ ਦੇ ਪਿੰਡ ਜੰਡੂ ਸਿਂਘਾ ਵਿਚ ਸਥਿਤ ਹੈ |

ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਇਥੇ ਕਰਤਾਰਪੁਰ ਸਾਹਿਬ ਦੀ ਜੰਗ ਤੋਂ ਬਾਅਦ ਆਏ | ਇਸ ਸਥਾਨ ਤੇ ਗੁਰੂ ਸਾਹਿਬ ਨੇ ਖੂਹ ਦੇ ਨੇੜੇ ਪੜਾਅ ਕੀਤਾ | ਖੂਹ ਦਾ ਜਲ ਛਕ ਕੇ ਗੁਰੂ ਸਾਹਿਬ ਨੇ ਭਾਈ ਬਿਧੀ ਚੰਦ ਜੀ ਹੋਣਾ ਨੂੰ ਦਸਿਆ ਕੇ ਇਹ ਸਥਾਨ ਉਹਨਾਂ ਦਾ ਪੁਰਾਤਨ ਸਥਾਨ ਹੈ |

ਕਪੂਰੇ ਚੋਧਰੀ ਨਾਲ ਭੇਂਟ ਵੀ ਇਸੇ ਸਥਾਨ ਤੇ ਹੋਈ | ਕਪੂਰਾ ਚੋਧਰੀ ਹੰਕਾਰ ਭਰੀ ਬਿਰਤੀ ਨਾਲ ਗੁਰੂ ਸਾਹਿਬ ਨਾਲ ਬਦਲੇ ਦੀ ਭਾਵਨਾ ਨਾਲ ਵਾਰ ਕਰਨ ਆਇਆ ਸੀ | ਉਸਨੂੰ ਸੋਧਾ ਲਾਉਣ ਲਈ ਗੁਰੂ ਸਾਹਿਬ ਨੇ ਆਪਣੇ ਭਥੇ ਵਿਚੋਂ ਪੰਜ ਤੀਰ ਕਢੇ ਪਰ ਕਪੂਰਾ ਚੋਧਰੀ ਅਪਣੀ ਭੁਲ ਦਾ ਪ੍ਰਗਟਾਵਾ ਕਰਦਾ ਹੋਇਆ ਗੁਰੂ ਸਾਹਿਬ ਦੇ ਚਰਣੀ ਪੈ ਗਿਆ | ਚੋਧਰੀ ਨੂੰ ਮਾਫ਼ੀ ਦੇ ਕੇ ਗੁਰੂ ਸਾਹਿਬ ਨੇ ਪੰਜ ਤੀਰ ਜੋ ਭਥੇ ਵਿਚੋਂ ਕਢੇ ਸੀ ਪੰਜ ਦਿਸ਼ਾਵਾਂ ਵਿਚ ਚਲਾ ਦਿੱਤੇ ਅਤੇ ਇਸ ਸਥਾਨ ਦੀ ਮਹਤਤਾ ਦਸਦੇ ਹੋਏ ਵਰ ਦਿੱਤਾ ਕੇ ਜਿਹੜਾ ਪ੍ਰਾਣੀ ਇਥੇ ਆਕੇ ਦਰਸ਼ਨ ਇਸ਼ਨਾਨ ਕਰੇਗ ਉਸਨੂੰ ਪੰਜ ਤੀਰਥਾਂ ਦੇ ਦਰਸ਼ਨ ਇਸ਼ਨਾਨ ਦਾ ਫ਼ਲ ਮਿਲੇਗਾ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ:-
ਗੁਰਦੁਆਰਾ ਸ਼੍ਰੀ ਪੰਜ ਤੀਰਥ ਸਾਹਿਬ, ਜੰਡੂ ਸਿਂਘਾ

ਕਿਸ ਨਾਲ ਸੰਬੰਧਤ ਹੈ :-
  • ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ

  • ਪਤਾ :-
    ਪਿੰਡ :- ਜੰਡੂ ਸਿਂਘਾ
    ਜ਼ਿਲ੍ਹਾ :- ਜਲੰਧਰ
    ਰਾਜ :- ਪੰਜਾਬ
    ਫ਼ੋਨ ਨੰਬਰ:- ੦੦੯੧-੧੮੧-੫੦੧੮੩੧੮
     

     
     
    ItihaasakGurudwaras.com