ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸ਼ਹੀਦਗੰਜ ਸਾਹਿਬ, ਨੈਨੋਵਾਲ

ਪਿੰਡ ਨੈਨੋਵਾਲ ਜ਼ਿਲਾ ਹੋਸ਼ਿਆਰਪੂਰ ਦੀ ਤਹਿਸੀਲ ਗੜਸ਼ੰਕਰ ਦੇ ਵਿਚ ਸਥਿਤ ਹੈ | ਇਹ ਸਥਾਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋ ਪ੍ਰਾਪਤ ਹੈ | ਇਥੇ ਗੁਰੂ ਸਾਹਿਬ ਖੇੜੀ ਕਲਮੋਟ ਤੋਂ ਗੁਰਦੁਆਰਾ ਸ਼੍ਰੀ ਪਾਤਸ਼ਾਹੀ ਦਸਵੀਂ ਸਾਹਿਬ, ਨੈਨੋਵਾਲ ਵੱਲ ਨੂੰ ਜਾਂਦੇ ਆਏ | ਗੁਰੂ ਸਾਹਿਬ ਇਥੇ ਪਿਪਲ ਦੇ ਦਰਖਤ ਹੇਠਾਂ ਬੈਠੇ ਸਨ | ਪਹਿਲਾਂ ਪਿਪਲ ਦਾ ਦਰਖਤ ਸੁੱਕ ਰਿਹਾ ਸੀ | ਗੁਰੂ ਸਾਹਿਬ ਦੇ ਆਉਣ ਨਾਲ 40 ਦਿਨਾਂ ਬਾਅਦ ਇਹ ਫ਼ੇਰ ਹਰਾ ਹੋ ਗਿਆ |

ਸਾਹਿਬਜਾਦਾ ਅਜੀਤ ਸਿੰਘ ਜੀ ਇਥੇ ਬਸੀ ਕਲਾਂ ਦੀ ਜੰਗ ਤੋਂ ਬਾਅਦ ਆਏ | ਜੰਗ ਵਿਚ ਕੁਝ ਸਿੰਘ ਸ਼ਹੀਦ ਹੋ ਗਏ | ਕੁਝ ਸਿੰਘਾਂ ਦਾ ਸੰਸਕਾਰ ਗੁਰਦੁਆਰਾ ਹਰੀਆਂ ਵੇਲਾਂ ਵਾਲੇ ਸਥਾਨ ਤੇ ਕੀਤਾ ਗਿਆ, ਕੁਝ ਦਾ ਸੰਸਕਾਰ ਗੁਰਦੁਆਰਾ ਸ਼ਹੀਦਾਂ ਸਾਹਿਬ ਲੱਧੇਵਾਲ ਵਾਲੇ ਸਥਾਨ ਤੇ ਹੋਇਆ | ਦੋ ਸਿੰਘ ਇਸ ਸਥਾਨ ਤੇ ਸ਼ਹੀਦ ਹੋ ਗਏ | ਉਹਨਾਂ ਦਾ ਸੰਸਕਾਰ ਸਾਹਿਬਜਾਦਾ ਅਜੀਤ ਸਿੰਘ ਜੀ ਨੇ ਇਥੇ ਆਪ ਕੀਤਾ

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ਹੀਦਗੰਜ ਸਾਹਿਬ, ਨੈਨੋਵਾਲ

ਕਿਸ ਨਾਲ ਸਬੰਧਤ ਹੈ :-
  • ਸ੍ਰੀ ਗੁਰੂ ਗੋਬਿੰਦ ਸਿੰਘ ਜੀ
  • ਸਾਹਿਬਜਾਦਾ ਅਜੀਤ ਸਿੰਘ ਜੀ

  • ਪਤਾ
    ਪਿੰਡ ਨੈਨੋਵਾਲ
    ਤਹਿਸੀਲ :- ਗੜਸ਼ੰਕਰ
    ਜ਼ਿਲਾ :- ਹੋਸ਼ਿਆਰਪੂਰ
    ਰਾਜ :- ਪੰਜਾਬ
    ਫੋਨ ਨੰਬਰ:-
     

     
     
    ItihaasakGurudwaras.com