ਇਤਿਹਾਸਕ ਗੁਰਦੁਆਰਾ ਸਾਹਿਬ

ਪੰਜਾਬੀ     ENGLISH     हिन्दी   
ItihaasakGurudwaras.com

ਗੁਰਦੁਆਰਾ ਸ਼੍ਰੀ ਸ਼ਹੀਦਾਂ ਸਾਹਿਬ ਜ਼ਿਲਾ ਹੋਸ਼ਿਆਰਪੁਰ ਤਹਿਸੀਲ ਮਾਹਲਪੁਰ ਦੇ ਪਿੰਡ ਲਧੇਵਾਲ ਵਿਚ ਸਥਿਤ ਹੈ | ਗੁਰਦੁਆਰਾ ਸਾਹਿਬ ਸਾਹਿਬਜਾਦਾ ਅਜੀਤ ਸਿੰਘ ਜੀ ਅਤੇ ਸ਼ ਹੀਦ ਸਿੰਘਾ ਦੀ ਦੀ ਯਾਦ ਵਿਚ ਸ਼ੁਸ਼ੋਬਿਤ ਹੈ | ਬਸੀ ਕਲਾਂ ਦਾ ਹਾਕਮ ਜਾਬਰ ਖਾਨ ਹਿੰਦੂਆਂ ਨੂੰ ਤੰਗ ਕਰਿਆ ਕਰਦਾ ਸੀ ਉਹਨਾਂ ਦੀਆਂ ਧੀਆਂ ਭੈਣਾ ਨੂੰ ਚੁਕ ਕੇ ਲੈ ਜਾਂ ਦਾ ਸੀ | ਨਵੇਂ ਵਿਆਹਿਆਂ ਦੀਆਂ ਘਰਵਾਲੀਆਂ ਨੂੰ ਵੀ ਚੁਕ ਕੇ ਲੈ ਜਾਂਦਾ ਸੀ |ਪਾਰਸ ਰਾਮ ਬ੍ਰਾਹਮਣ ਦੀ ਘਰ ਵਾਲੀ ਨੁੰ ਜ਼ਾਬਰ ਖਾਨ ਪਠਾਨ ਨੇ ਜ਼ਬਰਦਸਤੀ ਅਪਣੇ ਕੋਲ ਬੰਦੀ ਬਣਾ ਕੇ ਰਖਿਆ ਹੋਇਆ ਸੀ | ਬ੍ਰਾਹਮਣ ਸਭ ਕੋਲ ਫ਼ਰਿਆਦ ਕਰਦਾ ਕਰਦਾ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿਚ ਪਹੁੰਚਿਆ | ਗੁਰੂ ਸਾਹਿਬ ਨੇ ਸਾਹਿਬਜਾਦਾ ਅਜੀਤ ਸਿੰਘ ਜੀ ਨੂੰ ਇਹ ਕੰਮ ਸੋਂਪਿਆ | ਜਾਬਰ ਖਾਨ ਤੋਂ ਬ੍ਰਾਹਮਣ ਦੀ ਘਰਵਾਲੀ ਨੂੰ ਰਿਹਾ ਕਰਵਾਉਣ ਲਈ ਸਾਹਿਬਜਾਦਾ ਅਜੀਤ ਸਿੰਘ ਜੀ ਬਸੀ ਕਲਾਂ ਆਏ ਸਨ | ਸਾਹਿਬਜਾਦਾ ਅਜੀਤ ਸਿੰਘ ਜੀ ੨੦੦ ਸਿੰਘਾ ਦੇ ਜਥੇ ਨਾਲ ਚਲਕੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਚਲ ਕੇ ਮਾਹਿਲਪੁਰ ਸ਼ਹੀਦਾਂ ਲੱਧੇਵਾਲ ਅਤੇ ਚੁਖੰਡੀ ਸਾਹਿਬ ਬਜ੍ਰਾਵਰ ਤੋਂ ਹੁੰਦੇ ਹੋਏ ੧੭੬੦ ਵਿਕਰਮੀ ਨੂੰ ਬਸੀ ਕਲਾਂ ਪੰਹੁਚੇ | ਜਾਬਰ ਖਾਨ ਨਾਲ ਜੰਗ ਹੋਈ ਅਤੇ ਕਈ ਬੀਬੀਆਂ ਨੂੰ ਰਿਹਾ ਕਰਵਾ ਕੇ ਜਾਬਰ ਖਾਨ ਨੂੰ ਬੰਦੀ ਬਣਾ ਲਿਆ ਗਿਆ |ਇਸ ਜੰਗ ਵਿਚ ਬਹੁਤ ਸਿੰਘ ਸ਼ਹੀਦ ਹੋ ਗਏ ਅਤੇ ਬਹੁਤ ਜਖਮੀ ਹੋ ਗਏ| ਸ਼ਹੀਦ ਸਿੰਘਾ ਦਾ ਅੰਤਿਮ ਸੰਸਕਾਰ ਗੁਰਦੁਆਰਾ ਬਸੀ ਕਲਾਂ ਕੋਲ ਅਤੇ ਕਈ ਹੋਰ ਸਿੰਘਾ ਦਾ ਸੰਸਕਾਰ ਗੁਰਦੁਆਰਾ ਸ਼੍ਰੀ ਹਰੀਆਂ ਵੇਲਾਂ ਕੋਲ ਕੀਤਾ ਗਿਆ | ਜਾਬਰ ਖਾਨ ਨੂੰ ਗ੍ਰਿਫ਼ਤਾਰ ਕਰਕੇ ਸਾਹਿਬਜਾਦਾ ਅਜੀਤ ਸਿੰਘ ਜੀ ਸ਼੍ਰੀ ਆਨੰਦਪੁਰ ਸਾਹਿਬ ਨੂੰ ਜਾਂਦਿਆ ਰਾਤ ਇਥੇ ਰੁਕੇ | ਰਾਤ ਨੂੰ ਕਈ ਜਖਮੀ ਸਿੰਘ ਚੜਾਈ ਕਰ ਗਏ ਸਨ | ਸਾਹਿਬਜਾਦਾ ਅਜੀਤ ਸਿੰਘ ਜੀ ਨੇ ਉਹਨਾਂ ਸਿੰਘਾ ਦਾ ਅੰਤਿਮ ਸੰਸਕਾਰ ਅਗਲੇ ਦਿਨ ਇਥੇ ਆਪਣੇ ਹਥੀ ਕੀਤਾ | ਜਾਬਰ ਖਾਨ ਨੂੰ ਗ੍ਰਿਫ਼ਤਾਰ ਕਰਕੇ ਸਾਹਿਬਜਾਦਾ ਅਜੀਤ ਸਿੰਘ ਜੀ ਆਨੰਦਪੁਰ ਸਾਹਿਬ ਲੈ ਜਾ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਚ ਪੇਸ਼ ਕੀਤਾ ਗਿਆ | ਬਾਅਦ ਵਿਚ ਉਸਨੂੰ ਮੋਤ ਦੀ ਸਜਾ ਦਿਤੀ ਗਈ |

 
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ
 
 
  ਵਧੇਰੇ ਜਾਣਕਾਰੀ :-
ਗੁਰਦੁਆਰਾ ਸ਼੍ਰੀ ਸ਼ਹੀਦਾਂ ਸਾਹਿਬ, ਲੱਧੇਵਾਲ

ਕਿਸ ਨਾਲ ਸੰਬੰਧਤ ਹੈ :-
  • ਸਾਹਿਬਜਾਦਾ ਅਜੀਤ ਸਿੰਘ ਜੀ

  • ਪਤਾ :-
    ਪਿੰਡ :- ਲਧੇਵਾਲ
    ਜਿਲਾ :- ਹੋਸ਼ਿਆਰਪੁਰ
    ਰਾਜ :- ਪੰਜਾਬ
     

     
     
    ItihaasakGurudwaras.com