ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਜੀ ਜ਼ਿਲਾ ਹੋਸ਼ਿਆਰਪੁਰ ਤਹਿਸੀਲ ਮਾਹਿਲਪੁਰ ਦੇ ਪਿੰਡ ਭਾਰਟਾ ਗਨੇਸ਼ਪੁਰ ਵਿਚ ਸਥਿਤ ਹੈ | ਇਹ ਸਥਾਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅਨਿਨ ਸੇਵਕ ਭਾਈ ਲਖੋ ਜੀ ਦਾ ਸੀ | ਗੁਰੂ ਸਾਹਿਬ ਇਥੇ ਭਾਈ ਲਖੋ ਜੀ ਦੇ ਬੁਲਾਵੇ ਤੇ ਆਏ | ਇਥੋਂ ਥੋੜੀ ਹੀ ਦੁਰੀ ਤੇ ਪਿੰਡ ਪੰਚ ਨੰਗਲ ਵਿਚ ਇਕ ਕਾਲੂ ਨਾਮ ਦਾ ਭਾਈ ਰਹਿੰਦਾ ਸੀ | ਕਾਲੂ ਸ਼੍ਰੀ ਹਰਮੰਦਿਰ ਸਾਹਿਬ ਦੇ ਵਰਗਾ ਸਥਾਨ ਬਣਾ ਰਿਹ ਸੀ ਅਤੇ ਲੋਕਾਂ ਨੁੰ ਕਹਿੰਦਾ ਸੀ ਵੀ ਸ਼੍ਰੀ ਹਰਮੰਦਿਰ ਸਾਹਿਬ ਦਾ ਫ਼ਲ ਤੁਹਾਨੂੰ ਇਥੇ ਮਿਲਿਆ ਕਰੇਗਾ | ਗੁਰੂ ਸਾਹਿਬ ਨੇ ਕਾਲੂ ਨੁੰ ਸੁਨੇਹਾ ਭੇਜ ਕਿ ਇਥੇ ਬੁਲਾਇਆ | ਪਰ ਕਾਲੂ ਨੇ ਆਉਣ ਤੋਂ ਇਨਕਾਰ ਕਰ ਦਿਤੀ | ਫ਼ੇਰ ਗੁਰੂ ਸਾਹਿਬ ਦੇ ਸਿੰਘਾ ਨੇ ਕਾਲੂ ਨੁੰ ਗ੍ਰਿਫ਼ਤਾਰ ਕਰਕੇ ਇਥੇ ਲੈ ਕੇ ਆਏ | ਪਰ ਭਾਈ ਲਖੋ ਜੀ ਨੇ ਗੁਰੂ ਸਾਹਿਬ ਨੁੰ ਬੇਨਤੀ ਕਰਕੇ ਕਾਲੂ ਨੂੰ ਮੁਆਫ਼ੀ ਦੁਆਈ | ਰਿਹਾ ਹੋਣ ਤੋਂ ਬਾਅਦ ਕਾਲੂ ਨਾ ਹਟਿਆ ਅਤੇ ਫ਼ੇਰ ਉਹ ਇਮਾਰਤ ਬਣਾਉਣ ਲੱਗ ਗਿਆ | ਫ਼ੇਰ ਗੁਰੂ ਸਾਹਿਬ ਨੇ ਕਿਹਾ ਉਹ ਜੋ ਕਰਦਾ ਹੈ ਕਰੀ ਜਾਣ ਦੋ ਉਹ ਇਮਾਰਤ ਕਦੇ ਵੀ ਸ਼੍ਰੀ ਹਰਮੰਦਿਰ ਸਾਹਿਬ ਦੀ ਬਰਾਬਰੀ ਨਹੀਂ ਕਰ ਸਕੇਗੀ | ਉਹ ਇਮਾਰਤ ਪਿੰਡ ਪੰਚ ਨੰਗਲ ਵਿਚ ਅਜ ਵੀ ਮੋਜੂਦ ਹੈ ਪਰ ਉਥੇ ਕੋਈ ਨਹੀ ਜਾਂਦਾ ਜਾਂਦਾ
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਹਰਗੋਬਿੰਦ ਸਾਹਿਬ ਜੀ, ਭਾਰਟਾ ਗਨੇਸ਼ਪੁਰ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ
ਪਤਾ
ਪਿੰਡ :- ਭਾਰਟਾ ਗਨੇਸ਼ਪੁਰ
ਤਹਿਸੀਲ :- ਮਾਹਿਲਪੁਰ
ਜਿਲਾ :- ਹੋਸ਼ਿਆਰਪੁਰ
ਰਾਜ :- ਪੰਜਾਬ
ਫੋਨ ਨੰਬਰ:-
|
|
|
|
|
|
|