ਗੁਰਦੁਆਰਾ ਸ਼੍ਰੀ ਜਨਮ ਅਸਥਾਨ ਮਾਤਾ ਸੁੰਦਰ ਕੌਰ ਜੀ, ਹੋਸ਼ਿਆਰਪੂਰ ਜਿਲੇ ਦੇ ਬਜਵਾੜਾ ਕਸਬੇ ਵਿਚ ਮੋਜੂਦ ਹੈ | ਇਹ ਓਹ ਸਥਾਨ ਹੈ ਜਿਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ, ਮਾਤਾ ਸੁੰਦਰ ਕੌਰ ਜੀ, ਦਾ ਜਨਮ ਮਾਤਾ ਸ਼ਿਵ ਦੇਵੀ ਜੀ ਦੀ ਕੁਖੋਂ ਹੋਯਾ | ੭ ਵੈਸਾਖ, ਬਿਕ੍ਰਮੀ ੧੭੪੧ ਵਿਚ ਇਹਨਾ ਦਾ ਆਨੰਦ ਕਾਰਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਇਸੇ ਅਸਥਾਨ ਤੇ ਹੋਇਆ ਸੀ | ਜਦ ਸਾਹਿਬਜ਼ਾਦਾ ਅਜੀਤ ਸਿੰਘ ਜੀ ਬਸੀ ਕਲਾਂ ਦੇ ਪਾਰਸ ਰਾਮ ਬ੍ਰਾਹਮਣ ਦੀ ਫ਼ਰਿਆਦ ਤੇ ਉਸ ਦੀ ਘਰ ਵਾਲੀ ਨੁੰ ਜ਼ਾਬਰ ਖਾਨ ਪਠਾਨ ਤੋਂ ਰਿਹਾ ਕਰਵਾਉਣ ਆਏ ਸਨ | ਜਿਸ ਨੂੰ ਜ਼ਾਬਰ ਖਾਨ ਨੇ ਜ਼ਬਰਦਸਤੀ ਅਪਣੇ ਕੋਲ ਬਂਦੀ ਬਣਾ ਕੇ ਰਖਿਆ ਹੋਇਆ ਸੀ | ਉਸ ਦੋਰਾਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਵੀ ਇਸ ਅਸਥਾਨ ਤੇ ਚਰਨ ਪਾਏ | ਇਹ ਅਸਥਾਨ ਮਾਤਾ ਸੁੰਦਰ ਕੌਰ ਦਾ ਨਾਨਕਾ ਘਰ ਸੀ | ਮਾਤਾ ਮੁਰਗਾਈ ਇਸ ਘਰ ਦੀ ਦੇਖਭਾਲ ਕਰਦੇ ਰਹੇ ਤੇ ਬਾਦ ਵਿਚ ਤਰਨਾ ਦਲ ਨੁੰ ਇਹ ਅਸਥਾਨ ਸੰਭਾਲ ਲਈ ਦੇ ਗਏ |
ਤ੍ਸਵੀਰ ਲਈ ਗਈ:-੧੯ ਅਕ੍ਤੂਬਰ, ੨੦੦੮ |
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ
:- ਗੁਰਦੁਆਰਾ ਸ਼੍ਰੀ ਜਨਮ ਸਥਾਨ ਮਾਤਾ ਸੁੰਦਰ ਕੌਰ ਜੀ, ਬਜਵਾੜਾ
ਕਿਸ ਨਾਲ ਸਬੰਧਤ ਹੈ
:- ਸ਼੍ਰੀ ਗੁਰੂ ਗੋਬਿੰਦ ਸਿੰਘ ਜੀਮਾਤਾ ਸੂੰਦਰ ਕੌਰ ਜੀਸਾਹਿਬ੍ਜ਼ਾਦਾ ਅਜੀਤ ਸਿੰਘ ਜੀ
ਪਤਾ
ਬਜਵਾੜਾ
ਜਿਲਾ :- ਹੋਸ਼ਿਆਰਪੁਰ
ਰਾਜ :- ਪੰਜਾਬ
ਫੋਨ ਨੰਬਰ:- |
|
|
|
|
|
|