ਗੁਰਦੁਆਰਾ ਸ਼੍ਰੀ ਹਰੀਆਂ ਵੇਲਾਂ ਸਾਹਿਬ ਜ਼ਿਲਾ ਹੋਸ਼ਿਆਰਪੁਰ ਦੇ ਪਿੰਡ ਬਜ੍ਰਾਵਰ ਵਿਚ ਸਥਿਤ ਹੈ | ਇਹ ਸਥਾਨ ਜੋ ਬਾਬਾ ਪ੍ਰਜਾਪ੍ਰਤੀ ਦਾ ਘਰ ਸੀ, ਸ਼੍ਰੀ ਗੁਰੂ ਹਰਰਾਇ ਸਾਹਿਬ ਜੀ ਦੇ ਚਰਨ ਛੋ ਪ੍ਰਾਪਤ ਹੈ | ਗੁਰੂ ਸਾਹਿਬ ੧੬੫੧ ਵਿਚ ਸ਼੍ਰੀ ਕੀਰਤਪੁਰ ਸਾਹਿਬ ਤੋਂ ਚਲ ਕੇ ਇਥੇ ਆਏ | ਗੁਰੂ ਸਾਹਿਬ ਦੇ ਨਾਲ ੨੨੦੦ ਘੋੜ ਸਵਾਰ ਸਨ | ਗੁਰੂ ਸਾਹਿਬ ਇਥੇ ੩ ਦਿਨ ਰੁਕੇ | ਬਾਬਾ ਪ੍ਰਜਾਪ੍ਰਤੀ ਨੇ ਗੁਰੂ ਸਾਹਿਬ ਦੀ ਬਹੁਤ ਸੇਵਾ ਕਿਤੀ | ਗੁਰੂ ਸਾਹਿਬ ਦੇ ਆਉਣ ਦੀ ਖਬਰ ਸੁਣ ਕੇ ਸੰਗਤ ਦਰਸ਼ਣਾ ਲਈ ਆਉਣ ਲੱਗੀ | ਇਥੇ ਸ਼ਵੇਰ ਸ਼ਾਮ ਦੀਵਾਨ ਲਗਣ ਲਗੇ ਅਤੇ ਨਾਮ ਬਾਣੀ ਦੀ ਚਰਚਾ ਹੋਣ ਲਗੀ | ਬਾਬਾ ਪ੍ਰਜਾਪ੍ਰਤੀ ਜੀ ਨੇ ਵੇਲਾਂ ਦੀਆਂ ਜੜਾਂ ਪੁੱਟ ਕੇ ਘੋੜਿਆਂ ਨੂੰ ਛਕਾਈਆਂ | ਵੇਲਾਂ ਛਕ ਕੇ ਘੋੜੇ ਬਹੁਤ ਖੁਸ਼ ਹੋਏ | ਗੁਰੂ ਸਾਹਿਬ ਨੇ ਬਾਬਾ ਪ੍ਰਜਾਪ੍ਰਤੀ ਨੁੰ ਪੁਚਿਆ ਵੀ ਤੁਸੀਂ ਸਾਡੇ ਘੋੜਿਆਂ ਨੂੰ ਕੀ ਖਵਾਇਆ ਜੋ ਇਹ ਬਹੁਤ ਖੁਸ਼ ਹੋਏ ਨੇ | ਪ੍ਰਜਾਪ੍ਰਤੀ ਜੀ ਕਹਿਂਦੇ ਗੁਰੂ ਸਾਹਿਬ ਮੈਂ ਗਰੀਬ ਨੇ ਆਪ ਦੇ ਘੋੜਿਆਂ ਨੁੰ ਕੀ ਪਾਉਣਾ ਹੈ ਇਹ ਤਾਂ ਮੇਰੇ ਵਿਹੜੇ ਦੀਆਂ ਵੇਲ਼ਾਂ ਸਨ ਇਹੋ ਹੀ ਜੜਾਂ ਪੁਟ ਕੇ ਪਾ ਦਿੱਤੀਆਂ ਹਨ | ਗੁਰੂ ਸਾਹਿਬ ਨੇ ਕਿਹਾ ਤੁਸੀਂ ਸਾਡੇ ਘੋੜੇ ਦੀ ਬਹੁਤ ਸੇਵਾ ਕੀਤੀ ਹੈ ਇਹ ਵੇਲਾਂ ਤੇਰੇ ਘਰ ਦੀਆਂ ਇਸ ਲੋਕ ਵਿਚ ਵੀ ਅਤੇ ਪ੍ਰਲੋਕ ਵਿਚ ਵੀ ਹਰੀਆਂ ਭਰੀਆਂ ਰਹਿਣਗੀਆਂ ਜਿਸ ਖਜੂਰ ਦੇ ਦਰਖਤ ਨਾਲ ਗੁਰੂ ਸਾਹਿਬ ਨੇ ਘੋੜਾ ਬਨਿੰਆ ਸੀ ਉਹ ਨਿਸ਼ਾਨ ਸਾਹਿਬ ਦੇ ਬਿਲਕੁਲ ਨਜਦੀਕ ਸ਼ੁਸ਼ੋਬਿਤ ਹੈ ਜਦੋਂ ਗੁਰੂ ਸਾਹਿਬ ਇਥੇ ਆਏ ਤਾਂ ਆਲੇ ਦੁਆਲੇ ਕਿਤੇ ਜਲ ਨਹੀਂ ਸੀ | ਜਲ ਦੀ ਘਾਟ ਵੇਖ ਕੇ ਗੁਰੂ ਸਾਹਿਬ ਨੇ ਗੁਰਦੁਆਰਾ ਵਾਲੇ ਸਥਾਨ ਤੋਂ ਇਕ ਫ਼ਰਲਾਂਗ ਚੜਦੀ ਦਿਸ਼ਾ ਵਲ ਅਪਣੇ ਕਰ ਕਮਲਾਂ ਨਾਲ ਧਰਤੀ ਵਿਚ ਤੀਰ ਮਾਰ ਕੇ ਜਲ ਦਾ ਸੋਮਾ ਵਗਾਇਆ | ਸਂਗਤਾਂ ਅਤੇ ਘੋੜਿਆਂ ਨੇ ਜਲ ਛਕਿਆ | ਗੁਰੂ ਸਾਹਿਬ ਨੇ ਵਰ ਦਿਤਾ ਕਿ ਜੋ ਵੀ ਪ੍ਰੇਮੀ ਸ਼ਰਧਾ ਧਾਰ ਕੇ ਇਸ ਪਵਿਤਰ ਸੋਮੇ ਵਿਚ ਇਸ਼ਨਾਨ ਕਰੇਗਾ ਉਸ ਦੀਆਂ ਮਨੋਕਾਮਨਾਵਾਂ ਪੁਰੀਆਂ ਹੋਣਗੀਆਂ ਅਤੇ ਉਸਦਾ ਸ਼ਰੀਰ ਸੁਕੇ ਤੋਂ ਹਰਾ ਹੋ ਕੇ ਮੋਤੀਆਂ ਵਾਂਗ ਚਮਕ ਉਠੇਗਾ ਅਤੇ ਉਸ ਦੀਆਂ ਸੁਕੀਆਂ ਵੇਲਾ ਹਰੀਆਂ ਹੋਣਗੀਆਂ
ਸਾਹਿਬਜ਼ਾਦਾ ਅਜੀਤ ਸਿੰਘ ਜੀ ਬਸੀ ਕਲਾਂ ਦੇ ਪਾਰਸ ਰਾਮ ਬ੍ਰਾਹਮਣ ਦੀ ਫ਼ਰਿਆਦ ਤੇ ਉਸ ਦੀ ਘਰ ਵਾਲੀ ਨੁੰ ਜ਼ਾਬਰ ਖਾਨ ਪਠਾਨ ਤੋਂ ਰਿਹਾ ਕਰਵਾਉਣ ਬਸੀ ਕਲਾਂ ਆਏ ਸਨ | ਜਿਸ ਨੂੰ ਉਸ ਨੇ ਜ਼ਬਰਦਸਤੀ ਅਪਣੇ ਕੋਲ ਬੰਦੀ ਬਣਾ ਕੇ ਰਖਿਆ ਹੋਇਆ ਸੀ | ਸਾਹਿਬਜਾਦਾ ਅਜੀਤ ਸਿੰਘ ਜੀ ੧੦੦ ਸਿੰਘਾ ਦੇ ਜਥੇ ਨਾਲ ਚਲਕੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਚਲ ਕੇ ਮਾਹਿਲਪੁਰ ਸ਼ਹੀਦਾਂ ਲਧੇਵਾਲ ਅਤੇ ਚੁਖੰਡੀ ਸਾਹਿਬ ਬਜ੍ਰਾਵਰ ਤੋਂ ਹੁੰਦੇ ਹੋਏ ੧੭੬੦ ਵਿਕਰਮੀ ਨੂੰ ਬਸੀ ਕਲਾਂ ਆਏ | ਦਖਣ ਦੀਸ਼ਾ ਵਲ ਨਿਸ਼ਾਨ ਸਾਹਿਬ ਕੋਲ ਸਾਹਿਬਜਾਦਾ ਜੀ ਆ ਕੇ ਬੈਠੇ | ਜਾਬਰ ਖਾਨ ਨਾਲ ਜੰਗ ਹੋਈ ਅਤੇ ਬਹੁਤ ਸਿੰਘ ਸ਼ਹੀਦ ਹੋ ਗਏ | ਸ਼ਹੀਦ ਸਿੰਘਾ ਦ ਅੰਤਿਮ ਸੰਸਕਾਰ ਗੁਰਦੁਆਰਾ ਸਾਹਿਬ ਕੋਲ ਹੀ ਕੀਤ ਗਿਆ | ਜਾਬਰ ਖਾਨ ਨੂੰ ਗ੍ਰਿਫ਼ਤਾਰ ਕਰਕੇ ਸਾਹਿਬਜਾਦਾ ਅਜੀਤ ਸਿੰਘ ਜੀ ਸ਼੍ਰੀ ਆਨੰਦਪੁਰ ਸਾਹਿਬ ਲੈ ਗਏ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਚ ਪੇਸ਼ ਕੀਤਾ ਗਿਆ | ਬਾਅਦ ਵਿਚ ਉਸਨੂੰ ਮੋਤ ਦੀ ਸਜਾ ਦਿੱਤੀ ਗਈ |
|
|
|
ਗੁਰਦੁਆਰਾ ਸਾਹਿਬ, ਗੁਗਲ ਅਰਥ ਦੇ ਨਕਸ਼ੇ ਤੇ |
|
|
|
|
ਵਧੇਰੇ ਜਾਣਕਾਰੀ :- ਗੁਰਦੁਆਰਾ ਸ਼੍ਰੀ ਹਰੀਆਂ ਵੇਲਾਂ ਸਾਹਿਬ, ਬਜ੍ਰਾਵਰ
ਕਿਸ ਨਾਲ ਸੰਬੰਧਤ ਹੈ:- ਸ਼੍ਰੀ ਗੁਰੂ ਹਰਰਾਇ ਸਾਹਿਬ ਜੀ
ਪਤਾ
:- ਪਿੰਡ ਬਜ੍ਰਾਵਰ ਜ਼ਿਲਾ :- ਹੋਸ਼ਿਆਰਪੁਰ ਰਾਜ :- ਪੰਜਾਬ
|
|
|
|
|
|
|